ਸਪਾਰਕਿੰਗ ਕਾਰਨ ਲੱਗੀ ਸ਼ੈਲਰ ’ਚ ਅੱਗ, ਲੱਖਾਂ ਦਾ ਨੁਕਸਾਨ

09/18/2018 12:06:05 AM

ਤਪਾ ਮੰਡੀ, (ਸ਼ਾਮ, ਗਰਗ)– ਸੋਮਵਾਰ ਨੂੰ ਦੁਪਹਿਰ ਸਮੇਂ ਪੱਖੋ ਕਲਾਂ-ਭੈਣੀ ਫੱਤਾ ਰੋਡ ’ਤੇ ਸਥਿਤ ਇਕ ਸ਼ੈਲਰ ਵਿਚ ਬਿਜਲੀ ਦੀ ਸਪਾਰਕਿੰਗ ਨਾਲ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 6-7 ਸਾਲਾਂ ਤੋਂ ਮਹਿਤਾ ਰਾਈਸ ਮਿੱਲਜ਼ ਦੇ ਨਾਂ ਹੇਠ ਚੱਲ ਰਹੇ ਸ਼ੈਲਰ ’ਚ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਉਹ ਸ਼ੈਲਰ ਦੇ ਪੈਡੀ ਰੂਮ ’ਚ ਕੰਮ ਕਰ ਰਹੇ ਸੀ ਅਤੇ ਜਦੋਂ ਦੁਪਹਿਰ ਦੀ ਰੋਟੀ ਖਾਣ ਲੱਗੇ ਤਾਂ ਅੰਦਰੋਂ ਧੂੰਆਂ ਉੱਠਦਾ ਨਜ਼ਰ ਆਇਆ।
  ਜਦੋਂ ਜਾ ਕੇ ਦੇਖਿਆ ਤਾਂ  ਖਰੀਦ ਏਜੰਸੀ ਪਨਸਪ ਅਤੇ ਮਾਰਕਫੈੱਡ ਦੇ ਪਏ ਕਵਰਾਂ ਤੋਂ ਅੱਗ ਸੁਲਘਦੀ ਹੋਈ ਪੈਡੀ ਰੂਮ ’ਚ ਫੈਲ ਗਈ, ਜਿਸ ਦੀ ਸੂਚਨਾ ਤੁਰੰਤ ਸ਼ੈਲਰ ਮਾਲਕਾਂ ਅਤੇ ਦੂਸਰੇ ਮੁਲਾਜ਼ਮਾਂ ਨੂੰ ਦਿੱਤੀ।
ਖੇਤਾਂ ’ਚ ਕੰਮ ਲੱਗੇ ਕਿਸਾਨ ਜੁਟੇ ਅੱਗ ਬੁਝਾਉਣ ’ਚ
 ਆਲੇ-ਦੁਆਲੇ ਖੇਤਾਂ ’ਚ ਕੰਮ ਕਰਦੇ ਕਿਸਾਨ ਵੀ  ਸ਼ੈਲਰ ’ਚ ਪੁੱਜ ਕੇ ਸਬਮਰਸੀਬਲ ਮੋਟਰ ’ਤੇ  ਪਾਈਪ ਲਾ ਕੇ ਅੱਗ ਬੁਝਾਉਣ ’ਚ ਜੁਟ ਗਏ। ਇਸ ਘਟਨਾ ’ਚ ਪੈਡੀ ਕਲੀਨਰ, 80-85 ਤਰਪਾਲਾਂ, 1000 ਦੇ ਕਰੀਬ ਪੁਰਾਣਾ ਬਾਰਦਾਨਾ ਸਡ਼ ਕੇ ਸੁਆਹ ਹੋ ਗਿਆ। ਇਸ ਦੇ ਨਾਲ-ਨਾਲ ਪੈਡੀ ਰੂਮ ਦੀ ਛੱਤ ’ਤੇ ਸੀਮੇਂਟਿਡ ਛੱਤ ਡਿੱਗੀ। 
ਇਕ ਪਾਸੇ ਪਿਆ ਫੂਸ ਵੀ ਮਚਿਆ
ਘਟਨਾ ਬਾਰੇ ਪਤਾ ਲੱਗਣ ’ਤੇ  ਫਾਇਰ ਅਫਸਰ ਜਗਜੀਤ ਸਿੰਘ, ਫਾਇਰ ਮੈਨ ਚਮਕੌਰ ਸਿੰਘ ਅਤੇ ਸੁਖਮਿੰਦਰ ਸਿੰਘ ਨੇ ਫਾਇਰ ਬ੍ਰਿਗੇਡ ਸਣੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਤਹਿਸੀਲਦਾਰ ਤਪਾ ਗੁਰਮੁੱਖ ਸਿੰਘ, ਥਾਣਾ ਰੂਡ਼ੇਕੇ ਕਲਾਂ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ  ਘਟਨਾ  ਸਥਾਨ  ਦਾ ਜਾਇਜ਼ਾ ਲਿਆ। ਸ਼ੈਲਰ ਮਾਲਕਾਂ ਪ੍ਰਦੀਪ ਕੁਮਾਰ ਅਤੇ ਹਰਦੀਪ ਕੁਮਾਰ  ਅਨੁਸਾਰ ਇਹ ਅੱਗ ਪੈਡੀ ਰੂਮ ’ਚ ਬਿਜਲੀ ਸਪਾਰਕਿੰਗ ਹੋਣ ਕਾਰਨ ਨਿਕਲੀਅਾਂ ਚੰਗਿਆਡ਼ੀਅਾਂ ਕਾਰਨ ਲੱਗੀ, ਜੋ ਉਥੇ ਪਈਅਾਂ ਤਰਪਾਲਾਂ ’ਤੇ ਡਿੱਗਣ ਕਾਰਨ ਸੁਲਘਦੀ ਹੋਈ ਵੱਡੇ ਨੁਕਸਾਨ  ਦਾ ਕਾਰਨ ਬਣੀ।   ਇਸ  ਘਟਨਾ  ’ਚ ਇਕ ਪਾਸੇ ਪਿਆ ਫੂਸ ਵੀ ਮਚ ਗਿਆ।
 ਇਸ ਮੌਕੇ ਜਨਕ ਰਾਜ ਮਹਿਤਾ, ਸਰਪੰਚ ਸੁਖਪਾਲ ਸਿੰਘ ਸਮਰਾ, ਬਲਦੇਵ ਸਿੰਘ ਪ੍ਰੇਮੀ, ਤੇਜਾ ਸਿੰਘ, ਭੋਲਾ ਸਿੰਘ, ਨਿਰਮਲ ਸਿੰਘ, ਜੱਗਾ ਸਿੰਘ, ਤਰਸੇਮ ਚੰਦ ਸੇਵਾਮੁਕਤ ਮੈਨੇਜਰ ਆਦਿ ਸਣੇ ਵੱਡੀ ਗਿਣਤੀ ’ਚ ਪਿੰਡ ਨਿਵਾਸੀ ਹਾਜ਼ਰ ਸਨ। 
 


Related News