ਨਰਸਰੀ ਟੀਚਰ ਦੇ ਦਰਜੇ ਲਈ  ਮੁੜ ਸੜਕ ’ਤੇ ਉੱਤਰੀਅਾਂ ਅਾਂਗਣਵਾੜੀ  ਵਰਕਰਾਂ

09/17/2018 11:58:35 PM

ਸੰਗਰੂਰ, (ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ)–  ਆਲ ਪੰਜਾਬ ਆਂਗਣਵਾਡ਼ੀ ਯੂਨੀਅਨ ਬਲਾਕ ਸੰਗਰੂਰ, ਲੌਂਗੋਵਾਲ ਵੱਲੋਂ ਬਲਾਕ ਪ੍ਰਧਾਨ ਹਰਪਾਲ ਕੌਰ ਹਰੇਡ਼ੀ, ਸਵਰਨਜੀਤ ਕੌਰ ਢੱਡਰੀਆਂ ਬਲਾਕ ਪ੍ਰਧਾਨ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ। ਇਸ ਮੌਕੇ ਬਲਜੀਤ ਕੌਰ ਪੇਧਨੀ ਜ਼ਿਲਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ।  ਆਗੂਆਂ ਨੇ ਕਿਹਾ ਕਿ ਯੂਨੀਅਨ ਦੀਅਾਂ ਮੰਗਾਂ ਨੂੰ ਲੈ ਕੇ 19 ਨਵੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਜਗਪਾਲ ਦੇਵੀ ਕਾਂਝਲਾ, ਸੁਖਦੀਪ ਕੌਰ ਚੰਗਾਲ, ਪ੍ਰਕਾਸ਼ ਕੌਰ ਢੱਡਰੀਆਂ, ਨੀਰਪਾਲ ਕੌਰ, ਮਨਿੰਦਰ ਕੌਰ ਰਗਪਾਲ ਕੌਰ, ਹਰਜਿੰਦਰ ਕੌਰ ਚੰਗਾਲ, ਸੁਖਵਿੰਦਰ ਕੁਮਾਰੀ ਕੱਕਡ਼ਵਾਲ, ਨੀਲਮ ਕੌਰ ਆਦਿ ਹਾਜ਼ਰ ਸਨ। 
ਲਹਿਰਾਗਾਗਾ  (ਜਿੰਦਲ, ਗਰਗ)– ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਬਲਾਕ  ਪ੍ਰਧਾਨ ਹਰਮੇਸ਼ ਕੌਰ ਦੀ ਅਗਵਾਈ ਹੇਠ ਇਥੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਆਂਗਣਵਾਡ਼ੀ ਵਰਕਰਾਂ ਅਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ। ਇਸ ਉਪਰੰਤ ਪ੍ਰਦਰਸ਼ਨਕਾਰੀਅਾਂ ਨੇ ਆਪਣੀਆਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ  ਦੇ ਨਾਂ ਇਕ ਮੰਗ ਪੱਤਰ  ਐੱਸ. ਡੀ. ਐੱਮ. ਦਫਤਰ ਵਿਖੇ ਵੀ ਦਿੱਤਾ। ਇਸ ਮੌਕੇ ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ,  ਬਲਵੀਰ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਹਰਦੀਪ ਕੌਰ, ਬਿੰਦਰ ਕੌਰ, ਪ੍ਰਵੀਨ ਰਾਣੀ ਆਦਿ ਆਗੂ ਵੀ ਹਾਜ਼ਰ ਸਨ।
ਕੀ ਹਨ ਮੰਗਾਂ
* ਵਰਕਰਾਂ/ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ।
 * ਵਰਕਰਾਂ ਨੂੰ ਨਰਸਰੀ ਟੀਚਰ ਦਾ  ਦਰਜਾ ਦਿੱਤਾ ਜਾਵੇ। 
* ਹੈਲਪਰ ਨੂੰ ਵੀ ਦਰਜਾ ਚਾਰ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ।
* ਜਦੋਂ  ਤੱਕ ਇਹ ਸੰਭਵ ਨਹੀਂ ਹੁੰਦਾ ਉਦੋਂ ਤੱਕ  ਵਰਕਰ ਨੂੰ 24000 ਰੁਪੲੇ ਅਤੇ ਹੈਲਪਰ 18000  ਰੁਪਏ ਮਾਣ-ਭੱਤਾ ਦਿੱਤਾ ਜਾਵੇ।
 


Related News