ਗੁਰਦੁਆਰਾ ਬੀੜ ਸਾਹਿਬ ਵਿਖੇ ਲਾਇਆ ਗਿਆ ਖ਼ੂਨਦਾਨ ਕੈਂਪ

09/17/2018 10:25:02 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)-ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਵਿਖੇ ਸ੍ਰੀ ਗੁਰੂ ਰਾਮਦਾਸ ਇੰਸੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਸੈਂਟਰ ਵਲੋਂ ਅੰਮ੍ਰਿਤਸਰ ਦੀ ਬਲੱਡ ਬੈਂਕ ਵੱਲੋਂ ਖ਼ੂਨਦਾਨ ਕੈਂਪ ਦੇ ਇੰਚਾਰਜ਼ ਬਲਵਿੰਦਰ ਸਿੰਘ ਬੱਲ ਦੀ ਅਗਵਾਈ 'ਚ ਖੂਨਦਾਨ ਕੈਂਪ ਲਾਇਆ ਗਿਆ। ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ਼ ਬਲਵਿੰਦਰ ਸਿੰਘ ਬੱਲ ਨੇ ਦੱਸਿਆ ਕਿ ਇਹ ਕੈਂਪ ਗੁਰਦੁਆਰਾ ਬੀੜ ਸਾਹਿਬ ਵਿਖੇ ਹਰ ਸੰਗਰਾਂਦ ਦੇ ਦਿਹਾੜੇ 'ਤੇ ਲਾਇਆ ਜਾਂਦਾ ਹੈ ਅਤੇ ਕੈਂਪ 'ਚ ਖੂਨਦਾਨ ਕਰਨ ਵਾਲੇ ਦਾਨੀਆਂ ਦੇ ਖੂਨ ਦੇ ਸਾਰੇ ਟੈਸਟ ਫ੍ਰੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸੰਸਥਾ ਵੱਲੋਂ ਜਿੱਥੇ ਸਰਟੀਫੀਕੇਟ ਮੁਹੱਈਆ ਕਰਾਇਆ ਜਾਂਦਾ ਹੈ ਉੱਥੇ ਹੀ ਲੋੜ ਪੈਣ 'ਤੇ ਉਕਤ ਦਾਨੀ ਨੂੰ ਖੂਨ ਦੀ ਫ੍ਰੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਦਾਨ ਕੀਤਾ ਜਾਣ ਵਾਲਾ ਇਹ ਖੂਨ ਥੈਲੇਸੀਮੀਆਂ ਅਤੇ ਐਕਸੀਡੈਂਟ ਦੇ ਮਰੀਜ਼ਾਂ ਨੂੰ ਮੈਨੇਜਰ ਗੁ. ਬੀੜ ਸਾਹਿਬ ਦੇ ਸਿਫਾਰਸ ਪੱਤਰ 'ਤੇ ਚੈਰੀਟੇਬਲ ਹਸਪਤਾਲ ਬੀੜ ਸਾਹਿਬ ਵਿਖੇ ਫ੍ਰੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਇਕ ਮਹਾ ਦਾਨ ਹੈ 'ਤੇ ਦਾਨ ਕੀਤੇ ਗਏ ਖੂਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਹਰ ਤੰਦਰੁਸ਼ਤ ਵਿਅਕਤੀ 4 ਹਫਤਿਆਂ ਬਾਅਦ ਆਪਣਾ ਖੂਨ ਦਾਨ ਕਰ ਸਕਦਾ ਹੈ। ਬਲਵਿੰਦਰ ਸਿੰਘ ਬੱਲ ਨੇ ਦੱਸਿਆ ਕਿ ਕੈਂਪ ਦੌਰਾਨ 50 ਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਹੈ।


Related News