ਆਸਟਰੇਲੀਆ 'ਚ ਸੂਈ ਵਾਲੀ ਸਟ੍ਰਾਬੇਰੀ ਦੀ ਅਫਵਾਹ ਕਾਰਨ ਡਰੇ ਲੋਕ, ਜਾਂਚ ਦੇ ਆਦੇਸ਼

09/17/2018 9:28:43 PM

ਮੈਲਬੋਰਨ— ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਲੋਕ ਆਪਣੇ ਪਸੰਦੀਦਾ ਫਲ ਸਟ੍ਰਾਬੇਰੀ ਖਾਣ ਚੋਂ ਡਰ ਰਹੇ ਹਨ ਕਿਉਂਕਿ ਇਨ੍ਹਾਂ ਦੇਸ਼ਾਂ ਦੀ ਜਨਤਾ ਵਿਚਾਲੇ ਇਹ ਅਫਵਾਹ ਫੈਲਾਅ ਦਿੱਤੀ ਗਈ ਹੈ ਕਿ ਸਟ੍ਰਾਬੇਰੀ 'ਚ ਸੂਈ ਲੁਕਾਈ ਗਈ ਹੈ। ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਉਤਪਾਦ ਮੈਟਲ ਡਿਟੈਕਟਰਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸਟਰੇਲੀਆਈ ਸਰਕਾਰ ਨੇ ਆਪਣੇ ਇਸ ਪੰਸਦੀਦਾ ਫਲ 'ਚ ਲੋਕਾਂ ਦਾ ਵਿਸ਼ਵਾ ਮੁੜ ਬਹਾਲ ਕਰਨ ਲਈ ਜਾਂਚ ਸ਼ੁਰੂ ਕੀਤੀ ਹੈ।


ਕਵੀਂਸਲੈਂਡ ਸੂਬੇ ਦੀ ਸਰਕਾਰ ਨੇ ਉਸ ਵਿਅਕਤੀ ਦੀ ਗ੍ਰਿਫਤਾਰੀ 'ਤੇ ਇਕ ਲੱਖ ਆਸਟਰੇਲੀਆਈ ਡਾਲਰ (72,000 ਅਮਰੀਕੀ ਡਾਲਰ) ਦਾ ਇਨਾਮ ਰੱਖਿਆ ਹੈ, ਜਿਸ ਨੇ ਸਟ੍ਰਾਬੇਰੀ 'ਚ ਸੂਈ ਹੋਣ ਦੀ ਅਫਵਾਹ ਫੈਲਾਈ ਹੈ। ਪਿਛਲੇ ਹਫਤੇ ਤੋਂ ਸ਼ੁਰੂ ਹੋਈ ਇਸ ਅਫਵਾਹ ਦੇ ਦੇਸ਼ ਦੇ 6 ਵੱਡੇ ਬ੍ਰਾਂਡ ਡੋਂਨੀਬਰੂਕ ਬੋਰਿਰੀਸ, ਲਵ ਬੇਰੀ, ਡਿਲਾਇਟ ਫੁਲ ਸਟ੍ਰਾਬੇਰਿਸ, ਓਸਿਸ, ਬੇਰੀ ਆਬਸੇਸ਼ਨ ਤੇ ਬੇਰੀ ਲਿਸ਼ੀਅਸ ਨੇ ਬਾਜ਼ਾਰਾਂ ਤੋਂ ਆਪਣੇ ਉਤਪਾਦ ਵਾਪਸ ਲੈ ਲਏ ਹਨ।


ਸੋਮਵਾਰ ਤਕ ਸਟ੍ਰਾਬੇਰੀ 'ਚ ਸੁਈ ਦੀ ਅਫਵਾਹ ਦੇ ਚੱਲਦੇ ਆਸਟਰੇਲੀਆ ਦੇ ਸਾਰੇ 6 ਸੂਬੇ ਸਟ੍ਰਾਬੇਰੀ ਪ੍ਰਤੀ ਲੋਕਾਂ 'ਚ ਡਰ ਫੈਲ ਗਿਆ ਹੈ। ਹਾਲਾਂਕਿ ਹਾਲੇ ਤਕ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ 'ਚ ਕੋਈ ਵਿਅਕਤੀ ਸਟ੍ਰਾਬੇਰੀ ਖਾਣ ਨਾਲ ਸੂਈ ਕਾਰਨ ਜ਼ਖਮੀ ਹੋ ਗਿਆ ਹੋਵੇ। ਸੰਘੀ ਸਿਹਤ ਮੰਤਰੀ ਗ੍ਰੇਗ ਹੰਟ ਨੇ ਰਾਸ਼ਟਰੀ ਖਾਦ ਸੰਸਥਾ ਨੂੰ ਕਵੀਂਸਲੈਂਡ ਦੇ ਇਸ ਸੂਈ ਅਫਵਾਹ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹੰਟ ਨੇ ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, ''ਕੰਮ ਬਿਲਕੁੱਲ ਸਾਫ ਹੈ। ਲੋਕਾਂ ਦੀ ਰੱਖਿਆ ਕਰੋ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖੋ।''


Related News