ਪਾਕਿ : ਇਮਰਾਨ ਸਰਕਾਰ ਨੇ ਨੀਲਾਮ ਕੀਤੀਆਂ 70 ਲਗਜ਼ਰੀ ਕਾਰਾਂ

09/17/2018 8:46:57 PM

ਇਸਲਾਮਾਬਾਦ— ਆਰਥਿਕ ਤੰਗੀ ਦੀ ਸ਼ਿਕਾਰ ਪਾਕਿਸਤਾਨ ਸਰਕਾਰ ਨੇ ਆਪਣੀਆਂ 70 ਲਗਜ਼ਰੀ ਕਾਰਾਂ ਨੀਲਾਮ ਕਰ ਦਿੱਤੀਆਂ ਹਨ। ਪ੍ਰਕਿਰਿਆ ਦੇ ਤਹਿਤ ਪੀ.ਐੱਮ. ਹਾਊਸ ਦੀਆਂ 102 ਕਾਰਾਂ ਵੀ ਨੀਲਾਮ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਨਵਾਜ਼ ਸ਼ਰੀਫ ਦੀਆਂ 8 ਮੱਝਾਂ ਵੀ ਨੀਲਾਮ ਕੀਤੀਆਂ ਜਾਣਗੀਆਂ। ਸ਼ਰੀਫ ਦਾ ਪਰਿਵਾਰ ਇਨ੍ਹਾਂ ਮੱਝਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਹੁਣ ਅਜਿਹਾ ਇਮਰਾਨ ਖਾਨ ਦੀ ਆਰਥਿਕਤਾ ਤੇ ਧਨ ਇਕੱਠਾ ਕਰਨ ਦੀ ਮੁਹਿੰਮ ਤਹਿਤ ਕੀਤਾ ਜਾ ਰਿਹਾ ਹੈ।


ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਕਿ ਪਹਿਲੇ ਪੜਾਅ 'ਚ 70 ਲਗਜ਼ਰੀ ਕਾਰਾਂ ਨੂੰ ਵੇਚਿਆ ਗਿਆ ਹੈ। ਇਨ੍ਹਾਂ ਕਾਰਾਂ ਨੂੰ ਉਨ੍ਹਾਂ ਦੀ ਮਾਰਕੀਟ ਕੀਮਤ 'ਤੇ ਵੇਚਿਆ ਗਿਆ ਹੈ। ਇਸ ਤੋਂ ਬਾਅਦ ਸਰਕਾਰ ਪ੍ਰੋਟੈਕਟਿਡ ਵਾਹਨ ਵੇਚੇਗੀ। ਇਹ ਵਾਹਨ ਬੁਲੇਟ ਤੇ ਬੰਬ ਪਰੂਫ ਹੋਣਗੇ। ਜਿਨ੍ਹਾਂ ਕਾਰਾਂ ਨੂੰ ਭਵਿੱਖ 'ਚ ਵੇਚਿਆ ਜਾਵੇਗਾ ਉਨ੍ਹਾਂ 'ਚ ਚਾਰ ਨਵੇਂ ਮਾਡਲ ਵਾਲੀ ਮਰਸਿਡੀਜ਼ ਬੈਂਜ ਕਾਰਾਂ, ਅੱਠ ਬੁਲੇਟ ਪਰੂਫ ਬੀ.ਐੱਮ.ਡਬਲਿਊ. ਕਾਰਾਂ, ਤਿੰਨ 5000 ਸੀ.ਸੀ. ਵਾਲੀ ਐੱਸ.ਯੂ.ਵੀ. ਤੇ ਦੋ 3000 ਸੀ.ਸੀ. ਵਾਲੀ ਐੱਸ.ਯੂ.ਵੀ. ਹਨ। ਇਨ੍ਹਾਂ ਤੋਂ ਇਲਾਵਾ 2016 ਮਾਡਲ ਦੀ 24 ਮਰਸਿਡੀਜ਼ ਬੈਂਜ ਕਾਰ ਨੀਲਾਮ ਕੀਤੀ ਗਈ ਹੈ।


ਜਿਹੜੀਆਂ 28 ਹੋਰ ਕਾਰਾਂ ਨੀਲਾਮ ਕੀਤੀਆਂ ਗਈਆਂ ਹਨ ਉਨ੍ਹਾਂ 'ਚ ਦੋ 4000 ਸੀ.ਸੀ. ਦੀ ਯੂ.ਐੱਸ.ਵੀ. ਹੈ। ਇਨ੍ਹਾਂ ਤੋਂ ਇਲਾਵਾ 40 ਟੋਇਟਾ ਕਾਰਾਂ ਤੇ ਲੈਕਸਸ ਤੇ ਲੈਂਡ ਕਰੂਜ਼ਰ ਐੱਸ.ਯੂ.ਵੀ. ਵੀ ਨੀਲਾਮ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਨਈਮ-ਉਲ-ਹੱਕ ਨੇ ਦੱਸਿਆ ਕਿ ਸਰਕਾਰ ਆਪਣੇ 4 ਹੈਲੀਕਾਪਟਰ ਵੀ ਵੇਚੇਗੀ।


Related News