23 ਸਤੰਬਰ ਨੂੰ ਦਿੱਤਾ ਜਾਵੇਗਾ ਬਾਬਾ ਫਰੀਦ ਅਤੇ ਭਗਤ ਪੂਰਨ ਸਿੰਘ ਐਵਾਰਡ

09/17/2018 5:50:41 PM

ਫਰੀਦਕੋਟ : ਟਿੱਲਾ ਫਰੀਦ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਗੋਦਰੀ ਸਾਹਿਬ ਸੁਸਾਇਟੀ ਨੇ ਈਮਾਨਦਾਰੀ ਲਈ ਦੋ ਵਿਅਕਤੀਆਂ ਨੂੰ ਬਾਬਾ ਫਰੀਦ ਐਵਾਰਡ ਅਤੇ ਸਮਾਜ ਸੇਵਾ ਲਈ ਦੋ ਹੋਰ ਵਿਅਕਤੀਆਂ ਨੂੰ ਭਗਤ ਪੂਰਨ ਸਿੰਘ ਐਵਾਰਡ ਲਈ ਚੁਣਿਆ ਹੈ। ਇਸ ਦਾ ਐਲਾਨ ਅੱਜ ਇਥੇ ਸੁਸਾਇਟੀ ਅਤੇ ਪ੍ਰਧਾਨ ਇੰਦਰਜੀਤ ਸਿੰਘ ਖਾਲਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਾਇਬ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੁਪਰੀਟੈਂਡੈਂਟ ਜਸਬੀਰ ਭੁੱਲਰ ਈਮਾਨਦਾਰੀ ਲਈ ਅਤੇ ਸਮਾਜ ਸੇਵਾ ਲਈ ਗੁਰੂ ਦਾ ਲੰਗਰ (ਅੱਖਾਂ ਦੇ ਹਸਪਤਾਲ) ਅਤੇ ਪੰਜਾਬ ਮਨੁੱਖੀ ਸੇਵਾ ਸੁਸਾਇਟੀ ਦੇ ਗੁਰਪ੍ਰੀਤ ਸਿੰਘ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਖਾਲਸਾ ਅਨੁਸਾਰ ਹਰੇਕ ਪੁਰਸਕਾਰ ਦੇ ਤਹਿਤ ਇਕ ਲੱਖ ਰੁਪਏ, ਸ਼ਲਾਘਾਪੱਤਰ ਅਤੇ ਸਿਰੋਪਾਓ ਦਿੱਤਾ ਜਾਵੇਗਾ। ਇਹ ਐਵਾਰਡ ਫਰੀਦ ਆਗਮਨ ਦਿਵਸ ਦੇ ਸਮਾਪਤੀ ਸਮਾਗਮ 23 ਸਤੰਬਰ ਨੂੰ ਫਰੀਦਕੋਟ-ਕੋਟਕਪੂਰਾ ਮਾਰਗ 'ਤੇ ਸਥਿਤ ਗੁਰਦੁਆਰਾ ਗੋਦਰੀ ਸਾਹਿਬ ਦੇ ਦੀਵਨ 'ਚ ਦਿੱਤਾ ਜਾਵੇਗਾ।


Related News