ਕੈਂਸਰ ਤੋਂ ਬਾਅਦ ਸਭ ਤੋਂ ਗੰਭੀਰ ਬੀਮਾਰੀ ‘ਲਿਵਰ ਸੋਰਾਇਸਿਸ’

09/17/2018 4:01:12 PM

ਕੋਲਕਾਤਾ– ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਅਤੇ ਅਹਿਮ ਅੰਗਾਂ ’ਚ ਪੈਦਾ ਹੋਣ ਵਾਲੀ ਸੋਰਾਇਸਿਸ ਦੀ ਬੀਮਾਰੀ ਕੈਂਸਰ ਤੋਂ ਬਾਅਦ ਸਭ ਤੋਂ ਭਿਆਨਕ ਹੈ, ਜਿਸ ਦਾ ਅਾਖਰੀ ਇਲਾਜ ‘ਲਿਵਰ ਦਾ ਟਰਾਂਸਪਲਾਂਟ’ ਹੈ। ਭਾਰਤ ਅਤੇ ਪਾਕਿਸਤਾਨ ਸਣੇ ਵਿਕਾਸਸ਼ੀਲ ਦੇਸ਼ਾਂ ’ਚ ਕਰੀਬ ਇਕ ਕਰੋੜ ਲੋਕ ਇਸ ਬੀਮਾਰੀ ਦੀ ਗ੍ਰਿਫਤ ’ਚ ਹਨ। ਇਸ ਅੰਗ ਦਾ ਮਹੱਤਵ ਡਾਕਟਰਾਂ ਤੇ ਵਿਗਿਆਨਕਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਖੂਬ ਪਤਾ ਹੈ, ਉਦੋਂ ਤਕ ਭਾਵੁਕ ਪਲਾਂ ’ਚ ਲੋਕ ਆਪਣੇ ਪਿਆਰਿਆਂ ਨੂੰ ਕਦੇ ‘ਜਿਗਰ’ ਜਾਂ ਕਦੇ ‘ਕਲੇਜੇ’ ਦਾ ਟੁਕੜਾ ਤਕ ਕਹਿ ਦਿੰਦੇ ਸਨ।

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਰਿਪੋਰਟ ਅਨੁਸਾਰ ਲਿਵਰ ਸੋਰਾਇਸਿਸ ਦੇ 20 ਤੋਂ 50 ਫੀਸਦੀ ਮਾਮਲੇ ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਦੇਖਣ ਨੂੰ ਮਿਲੇ ਹਨ। ਸਮਾਂ ਰਹਿੰਦੇ ਇਲਾਜ ਨਾ ਹੋਣ ’ਤੇ ਲਿਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਇਹ ਸਥਿਤੀ ਜਾਨਲੇਵਾ ਹੁੰਦੀ ਹੈ। ਪਾਕਿਸਤਾਨ ਦੇ ਲਾਹੌਰ ਸਥਿਤ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ (ਯੂ. ਐੈੱਚ. ਐੈੱਸ.) ਦੇ ?? ਪ੍ਰੋਫੈਸਰ ਡਾ. ਜਾਵੇਦ ਅਕਰਮ ਨੇ ਦੱਸਿਆ ਕਿ ਵਾਇਰਲ ਇਨਫੈਕਸ਼ਨ ਹੈਪੇਟਾਈਟਿਸ ‘ਸੀ’ ਅਤੇ ‘ਬੀ’ ਲਿਵਰ ਸੋਰਾਇਸਿਸ ਦੀਆਂ ਮੁੱਖ ਵਜ੍ਹਾ ’ਚੋ ਇਕ ਹੈ।
ਇਹ ਇਨਫੈਕਸ਼ਨ ਪਾਕਿਸਤਾਨ, ਭਾਰਤ ਤੇ ਬੰਗਲਾਦੇਸ਼ ਸਮੇਤ ਵਿਕਾਸਸ਼ੀਲ ਦੇਸ਼ਾਂ ’ਚ ਬਹੁਤ ਆਮ ਹੋ ਗਿਆ ਹੈ। ਇਹ ਇਨਫੈਕਸ਼ਨ ਹਸਪਤਾਲਾਂ ਦੇ ਕੁਝ ਮਾਮੂਲੀ ਯੰਤਰਾਂ ਦੇ ਉਚਿਤ ਰੱਖ-ਰਖਾਅ ਅਤੇ ਸਫਾਈ ਦੀ ਕਮੀ ਅਤੇ ਵਰਤੋਂ ’ਚ ਲਿਆਉਣ ਵਾਲੀ ਸਿਰਿੰਜ ਆਦਿ ਦੀ ਦੁਬਾਰਾ ਵਰਤੋਂ ਕਰਨ ਨਾਲ ਹੁੰਦਾ ਹੈ। ਜੇਕਰ ਕੋਈ ਸਿਹਤਮੰਦ ਵਿਅਕਤੀ ਇਸ ਵਾਇਰਲ ਨਾਲ ਇਨਫੈਕਸ਼ਨ ਵਿਅਕਤੀ ਦੇ ਸੰਪਰਕ ’ਚ ਆਉਂਦਾ ਹੈ ਤਾਂ ਉਹ ਵੀ ਇਨਫੈਕੇਟਿਡ ਹੋ ਸਕਦਾ ਹੈ। ਇਨ੍ਹਾਂ ਦੇਸ਼ਾਂ ’ਚ ਲਗਭਗ ਇਕ ਕਰੋੜ ਲੋਕ ਲਿਵਰ ਸੋਰਾਇਸਿਸ ਨਾਲ ਗ੍ਰਸਤ ਹਨ ਅਤੇ ਲਗਭਗ ਚਾਰ ਕਰੋੜ ਹੈਪੇਟਾਈਟਿਸ-ਸੀ ਤੇ ਬੀ ਨਾਲ ਇਨਫੈਕਟਿਡ ਹਨ।

ਪ੍ਰੋਫੈਸਰ ਅਕਰਮ ਨੇ ਕਿਹਾ ਕਿ ਸ਼ਰਾਬ ਵੀ ਇਸ ਬੀਮਾਰੀ ਦੇ ਮੁੱਖ ਕਾਰਨਾਂ ’ਚੋਂ ਇਕ ਹੈ। ਲੰਬੇ ਸਮੇਂ ਤਕ ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਲਿਵਰ ’ਚ ਸੋਜ ਪੈਦਾ ਹੋ ਜਾਂਦੀ ਹੈ, ਜੋ ਇਸ ਬੀਮਾਰੀ ਦਾ ਕਾਰਨ ਬਣ ਸਕਦੀ ਹੈ ਪਰ ਜੋ ਵਿਅਕਤੀ ਸ਼ਰਾਬ ਨੂੰ ਹੱਥ ਨਹੀਂ ਲਾਉਂਦੇ, ਉਹ ਵੀ ਇਸ ਬੀਮਾਰੀ ਦੀ ਚਪੇਟ ’ਚ ਆ ਸਕਦੇ ਹਨ। ਇਸ ਨੂੰ ‘ਨੈਸ਼ ਸੋਰਾਇਸਿਸ’ ਭਾਵ ਨਾਨ ਐਲਕੋਹਲਿਕ ਸਿਏਟੋ ਹੈਪੇਟਾਈਟਿਸ ਨਾਲ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੋਰਾਇਸਿਸ ਦਾ ਆਖਰੀ ਇਲਾਜ ਲਿਵਰ ਟਰਾਂਸਪਲਾਂਟੇਸ਼ਨ ਹੈ। ਇਸ ਦੀ ਸਫਲਤਾ ਦੀ ਦਰ ਲਗਭਗ 75 ਫੀਸਦੀ ਹੈ, ਜਿਸ ਨੂੰ ਚੰਗਾ ਮੰਨਿਆ ਜਾਂਦਾ ਹੈ।


Related News