ਸਕੂਟਰੀ ''ਤੇ ਜਾ ਰਹੀ ਮਹਿਲਾ ਨੂੰ ਪੁਲਸ ਦੀ ਗੱਡੀ ਨੇ ਮਾਰੀ ਟੱਕਰ

09/17/2018 2:52:53 PM

ਪਟਿਆਲਾ (ਬਲਜਿੰਦਰ)— ਬੀਤੀ ਰਾਤ ਪੰਚਾਇਤੀ ਭਵਨ ਦੇ ਬਾਹਰ ਗੱਡੀ ਵਿਚ ਆ ਰਹੇ ਪੁਲਸ ਮੁਲਾਜ਼ਮ ਨੇ ਸਕੂਟਰੀ 'ਤੇ ਜਾ ਰਹੀ ਮਹਿਲਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਮਹਿਲਾ ਨਾਲ ਉਸ ਦੀਆਂ 2 ਛੋਟੀਆਂ ਬੱਚੀਆਂ ਵੀ ਸਨ। ਇਸ ਹਾਦਸੇ ਵਿਚ ਦੋਨੋਂ ਬੱਚੀਆਂ ਜ਼ਖਮੀ ਹੋ ਗਈਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਹਿਲਾ ਦੇ ਪਰਿਵਾਰ ਵਾਲੇ ਪਹੁੰਚ ਗਏ। ਉਨ੍ਹਾਂ ਵੱਲੋਂ 100 ਨੰਬਰ 'ਤੇ ਸੂਚਨਾ ਦੇ ਕੇ ਪੁਲਸ ਨੂੰ ਬੁਲਾ ਲਿਆ ਗਿਆ।

ਮੌਕੇ 'ਤੇ ਪੀ. ਸੀ. ਆਰ. ਅਤੇ ਥਾਣਾ ਲਾਹੌਰੀ ਗੇਟ ਦੀ ਪੁਲਸ ਦਾ ਡਿਊਟੀ ਅਫਸਰ ਪਹੁੰਚ ਗਿਆ। ਮਹਿਲਾ ਦੇ ਪਰਿਵਾਰ ਵਾਲਿਆਂ ਅਤੇ ਮਹਿਲਾ ਦੇ ਸਮਰਥਨ ਵਿਚ ਆਏ ਲੋਕਾਂ ਨੇ ਦੋਸ਼ ਲਾਇਆ ਕਿ ਪੁਲਸ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਹੈ। ਉਹ ਸਿੱਧੇ ਤਰੀਕੇ ਨਾਲ ਖੜ੍ਹਾ ਵੀ ਨਹੀਂ ਹੋ ਰਿਹਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਪੁਲਸ ਮੁਲਾਜ਼ਮ ਥਾਣਾ ਸਨੌਰ ਵਿਚ ਨਿਯੁਕਤ ਦੱਸਿਆ ਜਾ ਰਿਹਾ ਹੈ। ਪੁਲਸ ਮੁਲਾਜ਼ਮ ਦਾ ਮੈਡੀਕਲ ਨਹੀਂ ਕਰਵਾਉਣਾ ਚਾਹੁੰਦੀ ਸੀ। ਲੋਕਾਂ ਦਾ ਦਬਾਅ ਵਧਦਾ ਦੇਖ ਪੁਲਸ ਪਾਰਟੀ ਉਸ ਮੁਲਾਜ਼ਮ ਨੂੰ ਨਾਲ ਲੈ ਗਈ ਅਤੇ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ। ਇਸ ਮੌਕੇ ਪੁਲਸ ਮੁਲਾਜ਼ਮ ਦਾ ਪਰਿਵਾਰ ਵੀ ਪਹੁੰਚ ਗਿਆ ਸੀ। ਦੋਨੋਂ ਬੱਚੀਆਂ ਠੀਕ ਦੱਸੀਆਂ ਜਾ ਰਹੀਆਂ ਹਨ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।


Related News