ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ 25 ਤੋਂ

09/17/2018 1:47:09 PM

ਲੁਧਿਆਣਾ (ਸੰਨੀ) : ਰਾਜ ਦਾ ਟਰਾਂਸਪੋਰਟ ਵਿਭਾਗ ਲੁਧਿਆਣਾ ਦੇ ਦੋਵੇਂ ਕੋਡ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਨੀਲਾਮੀ ਕਰਾਉਣ ਜਾ ਰਿਹਾ ਹੈ। ਪਹਿਲਾਂ ਐੱਸ. ਡੀ. ਐੱਮ. ਪੂਰਬੀ ਦਫਤਰ ਵਲੋਂ ਪੀ. ਬੀ. 91 ਦੇ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲੀ 25 ਸਤੰਬਰ ਤੋਂ ਲੈ ਕੇ ਇਕ ਅਕਤੂਬਰ ਤੱਕ ਕਰਾਈ ਜਾਵੇਗੀ। ਬੋਲੀ 'ਚ ਹਿੱਸਾ ਲੈਣ ਲਈ ਇਛੁੱਕ ਬਿਨੈਕਾਰਾਂ ਨੂੰ 18 ਤੋਂ 24 ਸਤੰਬਰ ਦੇ ਸਮੇਂ ਦੌਰਾਨ ਖੁਦ ਨੂੰ ਵਿਭਾਗ ਦੀ ਵੈੱਬਸਾਈਟ 'ਤੇ ਲਾਗ-ਇਨ ਰਜਿਸਟਰਡ ਕਰਨਾ ਹੋਵੇਗਾ। ਇਸੇ ਤਰ੍ਹਾਂ ਆਰ. ਟੀ. ਏ. ਦਫਤਰ ਵਲੋਂ ਪੀ. ਬੀ.-10 ਜੀ. ਵੀ. ਸੀਰੀਜ਼ ਦੇ ਨੰਬਰਾਂ ਦੀ ਆਨਲਾਈਨ ਬੋਲੀ 28 ਸਤੰਬਰ ਤੋਂ 4 ਅਕਤੂਬਰ ਦੇ ਸਮੇਂ ਦੌਰਾਨ ਕਰਵਾਈ ਜਾਵੇਗੀ। ਆਨਲਾਈਨ ਬੋਲੀ 'ਚ ਹਿੱਸਾ ਲੈਣ ਤੋਂ ਪਹਿਲਾਂ ਬਿਨੈਕਾਰਾਂ ਨੂੰ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ 'ਤੇ ਲਾਗ-ਇਨ ਕਰਨਾ ਜ਼ਰੂਰੀ ਹੋਵੇਗਾ, ਜੋ 21 ਤੋਂ 27 ਸਤੰਬਰ ਤੱਕ ਹੀ ਹੋ ਸਕੇਗਾ। ਬਿਨਾਂ ਲਾਗ-ਇਨ ਦੇ ਕੋਈ ਵੀ ਅਰਜ਼ੀਕਰਤਾ ਬੋਲੀ 'ਚ ਹਿੱਸਾ ਨਹੀਂ ਲੈ ਸਕੇਗਾ ਅਤੇ ਇਕ ਵਾਰ ਬੋਲੀ ਸ਼ੁਰੂ ਹੋਣ ਤੋਂ ਬਾਅਦ ਕੋਈ ਵੀ ਨਵਾਂ ਲਾਗ-ਇਨ ਰਜਿਸਟਰਡ ਨਹੀਂ ਹੋਵੇਗਾ।


Related News