ਐਕਟਿਵਾ ਸਵਾਰ ਔਰਤ ਉਪਰ ਹੋਇਆ ਕਾਤਲਾਨਾ ਹਮਲਾ

09/17/2018 11:46:08 AM

ਗੁਰੂਹਰਸਹਾਏ (ਜ. ਬ.)—ਪਿੰਡ ਮਾੜੇ ਕਲਾਂ ਦੇ ਕੋਲ ਸ਼ਾਮ 4 ਵਜੇ ਦੇ ਕਰੀਬ   ਮੋਟਰਸਾਈਕਲ ਸਵਾਰ ਹਮਲਾਵਰ ਵੱਲੋਂ ਐਕਟਿਵਾ ਸਵਾਰ ਇਕ 25 ਸਾਲਾਂ ਔਰਤ ਉਪਰ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ਕੋਮਲਪ੍ਰੀਤ ਪਤਨੀ ਗੁਰਬਚਨ ਸਿੰਘ ਵਾਸੀ ਪਿੰਡ ਮਾੜੇ ਕਲਾਂ ਜੋ ਕਿ ਫਿਰੋਜ਼ਪੁਰ ਵਿਖੇ ਇਕ ਪ੍ਰਾਈਵੇਟ ਬੀਮਾ ਕੰਪਨੀ ਦੇ ਦਫਤਰ 'ਚ ਕੰਮ ਕਰਦੀ ਹੈ ਅਤੇ ਜਦੋਂ ਉਹ ਬੀਤੀ ਸ਼ਾਮ ਫਿਰੋਜ਼ਪੁਰ ਤੋਂ ਵਾਪਸ ਪਿੰਡ ਮਾੜੇ ਕਲਾਂ ਨੂੰ  ਘਰ ਪਰਤ ਰਹੀ ਸੀ ਤਾਂ ਜਦ ਪਿੰਡ ਮਾੜੇ ਕਲਾਂ ਦੇ ਨਜ਼ਦੀਕ ਹੀ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਹਮਲਵਾਰ ਵਿਅਕਤੀ ਨੇ ਰਸਤੇ 'ਚ ਰੋਕ ਕੇ ਉਸ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਤਾਂ ਜਦ ਉਹ ਉਥੋਂ ਆਪਣੀ ਐਕਟੀਵਾ ਨੂੰ ਛੱਡ ਕੇ ਭੱਜਣ ਲੱਗੀ ਤਾਂ ਉਸ ਹਮਲਾਵਰ ਨੇ ਉਸਦਾ ਪਿੱਛਾ ਕਰਦਿਆਂ ਉਸਦੀ ਪਿੱਠ 'ਤੇ ਚਾਕੂ ਨਾਲ ਵਾਰ ਕੀਤੇ, ਜਿਸ ਨਾਲ ਕੋਮਲਪ੍ਰੀਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਰਾਹੀਗਰਾਂ ਵੱਲੋਂ ਇਸ ਘਟਨਾ ਦੀ ਸੂਚਨਾ ਮਿਲਦਿਆ ਹੀ 108 ਐਬੂਲਸ ਦੇ ਈ. ਐੱਮ. ਟੀ. ਸੁਖਦੀਪ ਸਿੰਘ ਤੇ ਕੁਲਵਿੰਦਰ ਸਿੰਘ ਪਾਈਲਟ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਕੋਮਲਪ੍ਰੀਤ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ। ਜਿੱਥੇ ਕੋਮਲਪ੍ਰੀਤ ਨੂੰ ਮੁੱਢਲੀ ਸਹਾਇਤਾ ਦੇ ਕੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ। ਇਸ  ਸਬੰਧੀ ਜਾਣਕਾਰੀ ਦਿੰਦਿਆਂ ਕੋਮਲਪ੍ਰੀਤ ਦੀ ਸੱਸ ਨੇ ਦੱਸਿਆ ਕਿ ਪ੍ਰੀਤ ਵਾਸੀ ਮਮਦੋਟ ਨਾਮ ਦਾ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਉਸਨੂੰ ਫੋਨ ਉਪਰ ਧਮਕੀਆਂ ਦੇ ਰਿਹਾ ਸੀ, ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀ ਖਿਲਾਫ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ।


Related News