ਕੈਨੇਡਾ ਭੇਜਣ ਦੇ ਨਾਂ ''ਤੇ 12.50 ਲੱਖ ਠੱਗਣ ਵਾਲੇ 4 ਲੋਕਾਂ ਖਿਲਾਫ ਮਾਮਲਾ ਦਰਜ

09/17/2018 10:39:13 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਟਾਂਡਾ ਪੁਲਸ ਨੇ ਦਸੂਹਾ ਨਿਵਾਸੀ ਇਕ ਔਰਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ 50 ਹਜ਼ਾਰ ਦੀ ਠੱਗੀ ਕਰਨ ਦੇ ਦੋਸ਼ 'ਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਈ ਔਰਤ ਹਰਮਿੰਦਰ ਕੌਰ ਪੁੱਤਰੀ ਪੂਰਨ ਸਿੰਘ ਨਿਵਾਸੀ ਵਾਰਡ 6 ਤਲਾਬ ਰੋਡ ਦਸੂਹਾ ਦੇ ਬਿਆਨ ਦੇ ਆਧਾਰ 'ਤੇ ਪੰਕਜ ਸ਼ਰਮਾ ਉਰਫ ਪ੍ਰਸ਼ੋਤਮ ਸ਼ਰਮਾ, ਸੁਰਿੰਦਰ ਸ਼ਰਮਾ ਦੋਵੇਂ ਨਿਵਾਸੀ ਅਰਫਵਾਲ ਮੁਹੱਲਾ ਕਪੂਰਥਲਾ , ਕੁਲਵਿੰਦਰ ਸਿੰਘ ਅਤੇ ਰੇਖਾ ਅਹੂਜਾ ਨਿਵਾਸੀ ਬੀ .ਆਰ .ਐੱਸ . ਨਗਰ ਲੁਧਿਆਣਾ ਦੇ ਖਿਲਾਫ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਹਰਮਿੰਦਰ ਕੌਰ ਨੇ ਦੱਸਿਆ ਕੇ ਉਸ ਨੇ ਉਕਤ ਲੋਕਾਂ ਦੇ ਝਾਂਸੇ 'ਚ ਆ ਕੇ ਕੈਨੇਡਾ 'ਚ ਵਰਕ ਪਰਮਿਟ ਲਈ ਟਾਂਡਾ ਵਿਖੇ 12 ਲੱਖ 50 ਹਜ਼ਾਰ ਰੁਪਏ ਦਿੱਤੇ ਸਨ ਪਰ ਉਨ੍ਹਾਂ ਨੇ ਉਸ ਨੂੰ ਕੈਨੇਡਾ ਨਹੀਂ ਭੇਜਿਆ ਅਤੇ ਨਾ ਹੀ ਬਾਅਦ 'ਚ ਉਸ ਦੀ ਰਕਮ ਵਾਪਸ ਕੀਤੀ। ਟਾਂਡਾ  ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News