ਨਸ਼ਾ ਕਰਕੇ ਕਰਦਾ ਸੀ ਕੁੱਟਮਾਰ, ਪਤਨੀ ਨੇ ਕੀਤੀ ਹੱਤਿਆ

09/17/2018 10:15:21 AM

ਹੁਸ਼ਿਆਰਪੁਰ—ਹਾਜੀਪੁਰ ਦੇ ਪਿੰਡ ਕੁੱਲੀਆਂ ਲੁਬਾਨਾ ਦੇ ਪੰਚਾਇਤ ਘਰ 'ਚ 13 ਸਤੰਬਰ ਦੀ ਰਾਤ ਨੂੰ ਸੌ ਰਹੇ ਸਤੀਸ਼ ਕੁਮਾਰ ਦੀ ਹੱਤਿਆ ਦੀ ਮਾਸਟਰਮਾਈਂਡ ਉਸ ਦੀ ਪਤਨੀ ਨਿਕਲੀ। ਸ਼ਰਾਬ ਪੀ ਕੇ ਸਤੀਸ਼ ਕੁਮਾਰ ਅਕਸਰ ਆਪਣੇ ਬੱਚਿਆਂ ਅਤੇ ਪਤਨੀ ਨੂੰ ਕੁੱਟਦਾ ਸੀ। ਇਸ ਤੋਂ ਦੁੱਖੀ ਹੋ ਕੇ ਉਸ ਦੀ ਪਤਨੀ ਨੇ ਆਪਣੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ। ਹੱਤਿਆ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਤਨੀ ਨੇ ਰਾਤ ਨੂੰ ਭੋਜਨ 'ਚ ਨਸ਼ੀਲੀ ਚੀਜ਼ ਮਿਲਾ ਦਿੱਤੀ ਸੀ। ਹਾਜੀਪੁਰ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 

ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਸਤੀਸ਼ ਕੁਮਾਰ ਪਿੰਡ ਅਕਬਰਪੁਰ, ਗੁੜਗਾਂਓ, ਹਰਿਆਣਾ ਦਾ ਰਹਿਣ ਵਾਲਾ ਸੀ। ਉਹ ਕਈ ਸਾਲਾਂ ਤੋਂ ਹਾਜੀਪੁਰ ਦੇ ਪਿੰਡ ਕੁੱਲੀਆਂ ਲੁਬਾਨਾ ਦੇ ਪੰਚਾਇਤ ਘਰ 'ਚ ਪਰਿਵਾਰ ਦੇ ਨਾਲ ਰਹਿੰਦਾ ਸੀ। ਇੱਥੇ ਉਹ ਮੀਟ ਦੀ ਦੁਕਾਨ 'ਤੇ ਕੰਮ ਕਰਦਾ ਸੀ। 13 ਸਤੰਬਰ ਦੀ ਰਾਤ ਸਤੀਸ਼ ਕੁਮਾਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਦੇ ਸ਼ੱਕ ਦੀ ਸੂਈ ਸਤੀਸ਼ ਕੁਮਾਰ ਦੀ ਪਤਨੀ ਸੋਨਾ ਦੇਵੀ 'ਤੇ ਘੁੰਮੀ, ਕਿਉਂਕਿ ਸੋਨਾ ਦੇਵੀ ਹੱਤਿਆਕਾਂਡ ਨੂੰ ਲੈ ਕੇ ਆਪਣਾ ਬਿਆਨ ਵਾਰ-ਵਾਰ ਬਦਲ ਰਹੀ ਸੀ। ਪੁਲਸ ਨੇ ਸੋਨਾ ਦੇਵੀ ਨੂੰ ਹਿਰਾਸਤ 'ਚ ਲਿਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਬੱਚਿਆਂ ਅਤੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ। ਇਸ ਤੋਂ ਉਹ ਬੇਹੱਦ ਪਰੇਸ਼ਾਨ ਸੀ। ਆਪਣੀ ਪਰੇਸ਼ਾਨੀ ਨੂੰ ਉਸ ਨੇ ਆਪਣੇ ਭਰਾਵਾਂ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਯੋਜਨਾ ਬਣਾਈ ਕਿ ਕਿਉਂ ਨਾ ਸਤੀਸ਼ ਕੁਮਾਰ ਨੂੰ ਯੋਜਨਾ ਮੁਤਾਬਕ ਠਿਕਾਣੇ ਲਗਾ ਦਿੱਤਾ ਜਾਵੇ। 

ਯੋਜਨਾ ਦੇ ਮੁਤਾਬਕ 13 ਸਤੰਬਰ ਦੀ ਰਾਤ ਨੂੰ ਸੋਨਾ ਦੇਵੀ ਨੇ ਆਪਣੇ ਭਰਾਵਾਂ ਮਨੋਜ ਕੁਮਾਰ ਅਤੇ ਰਾਜ ਕੁਮਾਰ ਜ਼ਿਲਾ ਮਥੁਰਾ ਅਤੇ ਰਿਸ਼ਤੇਦਾਰ ਰਮਨ ਕੁਮਾਰ ਨਿਵਾਸੀ ਨੰਗਲ ਡੈਮ ਦੇ ਕੋਲ ਦੋ ਨੇਹਰਾ ਨਗਰੀ, ਜ਼ਿਲਾ ਰੋਪੜ ਨੂੰ ਪਿੰਡ ਕੁੱਲੀਆਂ ਸੱਦਿਆ ਸੀ। ਫਿਰ ਸੋਨਾ ਨੇ ਸਤੀਸ਼ ਕੁਮਾਰ ਦੇ ਭੋਜਨ 'ਚ ਨਸ਼ੀਲੀ ਚੀਜ਼ ਮਿਲਾ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਸਤੀਸ਼ ਬੇਸੁਦ ਹੋ ਗਿਆ। ਰਾਤ 12 ਵਜੇ ਦੇ ਕਰੀਬ ਉਸ ਦੇ ਭਰਾਵਾਂ ਨੇ ਘਰ ਅੰਦਰ ਦਾਖਲ ਹੋ ਕੇ ਪਹਿਲਾਂ ਸਤੀਸ਼ 'ਤੇ ਇੱਟਾਂ ਨਾਲ ਵਾਰ ਕੀਤੇ ਅਤੇ ਫਿਰ ਪੇਟ 'ਚ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।


Related News