ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ

09/17/2018 9:41:28 AM

ਬਟਾਲਾ, (ਬੇਰੀ, ਗੋਰਾਇਆ)- ਐਤਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ  ਗੁ. ਸ੍ਰੀ ਕੰਧ ਸਾਹਿਬ, ਗੁ. ਡਹਿਬ ਅਤੇ ਗੁ. ਸ੍ਰੀ ਸਤਿਕਰਤਾਰੀਆਂ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਗੁ. ਡੇਹਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਲੌਕਿਕ ਤੇ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜਥੇ. ਗੁਰਿੰਦਰਪਾਲ ਸਿੰਘ ਗੋਰਾ, ਭਗਵੰਤ ਸਿੰਘ ਸਿਆਲਕਾ ਐਗਜ਼ੀਕਿਊਟਿਵ ਮੈਂਬਰ ਸ਼੍ਰੋਮਣੀ ਕਮੇਟੀ, ਸੱਜਣ ਸਿੰਘ ਬੱਜੂਮਾਨ ਐਗਜ਼ੀਕਿਊਟਿਵ ਮੈਂਬਰ ਸ਼੍ਰੋਮਣੀ ਕਮੇਟੀ, ਗੁਰਤਿੰਦਰਪਾਲ ਸਿੰਘ ਮਾਂਟੂ ਭਾਟੀਆ,  ਕੰਵਲਪ੍ਰੀਤ ਸਿੰਘ ਕਾਕੀ, ਸੁਰਿੰਦਰਪਾਲ ਸਿੰਘ ਮਨੀ, ਮਾ. ਜੋਗਿੰਦਰ ਸਿੰਘ ਅਚਲੀ ਗੇਟ, ਕੁਲਵੰਤ ਸਿੰਘ ਜ਼ਫਰਵਾਲ, ਅਰਸ਼ਪ੍ਰੀਤ ਸਿੰਘ ਭਾਟੀਆ, ਪਵਨ ਕੁਮਾਰ ਪੰਮਾ ਮੁੱਖ ਸੇਵਾਦਾਰ ਸ੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਬਟਾਲਾ, ਰਜਵੰਤ ਸਿੰਘ ਰੰਧਾਵਾ, ਪ੍ਰਤਾਪ ਸਿੰਘ ਰਿਜਨਲ ਸਕੱਤਰ ਸ਼੍ਰੋਮਣੀ ਕਮੇਟੀ, ਸਤਨਾਮ ਸਿੰਘ ਸਰਹਾਲੀ ਅਡੀਸ਼ਨਲ ਚੀਫ ਸ਼੍ਰੋਮਣੀ ਕਮੇਟੀ, ਸਮਸ਼ੇਰ ਸਿੰਘ ਚੀਮਾ, ਨਵਪ੍ਰੀਤ ਸਿੰਘ ਕਾਦੀਆਂ, ਸੁਖਪ੍ਰੀਤ ਸਿੰਘ ਸ਼ੈਬੀ, ਐਡਵੋਕੇਟ ਰਜਿੰਦਰ ਸਿੰਘ ਪਦਮ, ਜੋਗਿੰਦਰ ਸਿੰਘ ਥਰੀਏਵਾਲ ਸਰਕਲ ਪ੍ਰਧਾਨ ਬਟਾਲਾ ਸ਼੍ਰੋਮਣੀ ਅਕਾਲੀ ਦਲ, ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਰਮੇਸ਼ ਵਰਮਾ ਜ਼ਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਗੁਰਦਾਸਪੁਰ, ਵਰਿੰਦਰ ਸ਼ਰਮਾ ਸਮਾਜ ਸੇਵਕ, ਅਜੈ ਮਹਾਜਨ ਸਕੱਤਰ ਪ੍ਰਦੇਸ਼ ਕਾਂਗਰਸ, ਅਸ਼ਵਨੀ ਮਲਹੋਤਰਾ, ਹਰਮਿੰਦਰ ਸਿੰਘ ਸੈਂਡੀ, ਗੁਰਮੀਤ ਸਿੰਘ ਬੰਟੀ ਗਤਕਾ, ਜਗਰੂਪ ਸਿੰਘ ਸੇਖਵਾਂ ਸਾਬਕਾ ਚੇਅਰਮੈਨ, ਅਮਰੀਕ ਸਿੰਘ ਬਾਲੇਵਾਲ, ਸ਼ਕਤੀ ਮਹਾਜਨ, ਲਾਇਨ ਰਵਿੰਦਰ ਸੋਨੀ, ਕੁਲਵੰਤ ਸਿੰਘ ਕੌਂਸਲਰ, ਕਰਤਾਰ ਸਿੰਘ ਸ਼ਾਸਤਰੀ ਨਗਰ, ਸੁਰਜੀਤ ਸਿੰਘ ਪ੍ਰਧਾਨ, ਹਰਜੀਤ ਸਿੰਘ ਪ੍ਰਧਾਨ, ਗਿਆਨੀ ਦਵਿੰਦਰ ਸਿੰਘ ਪ੍ਰਧਾਨ ਸਿੱਖ ਜਥੇਬੰਦੀਆਂ ਸਾਂਝਾ ਦਲ, ਸੁਰਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਪ੍ਰਧਾਨ ਫੈੱਡਰੇਸ਼ਨ, ਚੇਤਨ ਸਿੰਘ ਜੰਡੂ, ਡਾ. ਜਗਬੀਰ ਸਿੰਘ ਧਰਮਸੋਤ ਜ਼ਿਲਾ ਪ੍ਰਧਾਨ, ਐਡਵੋਕੇਟ ਬਿਕਰਮਜੀਤ ਸਿੰਘ ਜੱਗਾ, ਚਰਨਜੀਤ ਸਿੰਘ ਬਾਊ, ਗਿਆਨੀ ਹਰਬੰਸ ਸਿੰਘ ਹੰਸਪਾਲ, ਅਮਰੀਕ ਸਿੰਘ ਅਜਨਾਲਾ ਪੰਥਕ ਆਗੂ, ਗੁਰਬਚਨ ਸਿੰਘ ਪਵਾਰ ਜ਼ਿਲਾ ਪ੍ਰਧਾਨ ਸ਼੍ਰੋਅਦ ਅੰਮ੍ਰਿਤਸਰ, ਅਮਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।

ਨਗਰ ਕੀਰਤਨ ਦੀ ਆਰੰਭਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ ਸੀ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਸਮੁੱਚੀ ਪੁਲਸ ਫੋਰਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।


ਇਹ ਨਗਰ ਕੀਰਤਨ ਗੁ. ਸ੍ਰੀ ਡੇਹਰਾ ਸਾਹਿਬ ਤੋਂ ਅਕਾਸ਼ ਗੂੰਜਾਓ ਜੈਕਾਰਿਆਂ ਨਾਲ ਸ਼ੁਰੂ ਹੋ ਕੇ ਖਜੂਰੀ ਗੇਟ, ਆਰ. ਆਰ. ਬਾਵਾ ਕਾਲਜ ਰੋਡ, ਜਲੰਧਰ ਰੋਡ ਹੰਸਲੀ ਪੁਲ ਰਾਹੀਂ ਫੁਆਰਾ ਚੌਕ, ਕਾਹਨੂੰਵਾਨ ਰੋਡ, ਸਿੰਬਲ ਚੌਕੀ, ਪ੍ਰੇਮਨਗਰ ਬੋਹਡ਼ਾਂਵਾਲ, ਪੁਲਸ ਲਾਈਨ ਰੋਡ, ਕਰਤਾਰ ਨਗਰ, ਕਾਦੀਆਂ ਰੇਲਵੇ ਫਾਟਕ ਜੀ. ਟੀ. ਰੋਡ, ਕਾਹਨੂੰਵਾਨ ਚੌਕ ਤੋਂ ਐੱਸ. ਐੱਸ. ਪੀ. ਦਫਤਰ, ਗਾਂਧੀ ਚੌਕ, ਲੋਹਾ ਮੰਡੀ, ਨਹਿਰੂ ਗੇਟ, ਥਾਣਾ ਸਿਟੀ, ਪੁਰਾਣੀ ਡੀ. ਐੱਸ. ਪੀ. ਕੋਠੀ ਤੋਂ ਹੁੰਦਾ ਹੋਇਆ ਕੱਚਾ ਕੋਟ, ਭੰਡਾਰੀ ਮੁਹੱਲਾ, ਠਠਿਆਰੀ ਗੇਟ ਰਾਹੀਂ ਗੁ. ਸ੍ਰੀ ਡੇਹਰਾ ਸਾਹਿਬ ਵਿਖੇ ਦੇਰ ਸ਼ਾਮ ਸੰਪੂਰਨ ਹੋਇਆ। ਇਸ ਨਗਰ ਕੀਰਤਨ ਦਾ ਸਾਰੇ ਰਸਤੇ ਵਿਚ ਪੂਰੇ ਜਾਹੋ-ਜਲਾਲ ਨਾਲ ਇਲਾਕਾ ਵਾਸੀਆਂ ਤੇ ਸ਼ਹਿਰਵਾਸੀਆਂ  ਨੇ ਸਵਾਗਤ ਕੀਤਾ। ਫੌਜੀ ਬੈਂਡ ਧਾਰਮਕ ਧੁੰਨਾਂ ਨਾਲ ਨਗਰ ਕੀਰਤਨ ਦੀ ਰੌਣਕ ਵਧਾ ਰਿਹਾ ਸੀ। ਗਤਕਾ ਪਾਰਟੀ ਨੇ ਆਪਣੇ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਕੀਰਤਨ ਕਰ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਇਲਾਕਾ ਵਾਸੀਆਂ ਵਲੋਂ ਥਾਂ-ਥਾਂ ’ਤੇ ਸਵਾਗਤੀ ਗੇਟ ਬਣਾਏ ਗਏ ਸਨ। ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਸ਼ਹਿਰਵਾਸੀਆਂ ਤੇ ਇਲਾਕਾ ਵਾਸੀਆਂ ਵਲੋਂ ਲਗਾਏ ਗਏ ਸਨ, ਜਿਨ੍ਹਾਂ ਦਾ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਭਰਪੂਰ ਆਨੰਦ ਮਾਣਿਆ।


Related News