ਅਮਰਿੰਦਰ ਵੱਲੋਂ ਲੰਬੀ ''ਚ ਰੈਲੀ ਕਰਨ ਵਾਲੇ ਦਿਨ ਹੀ ਪਟਿਆਲਾ ''ਚ ਕਰਾਂਗੇ ਵੱਡੀ ਰੈਲੀ : ਸੁਖਬੀਰ

09/17/2018 8:46:50 AM

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਐਲਾਨ ਕੀਤਾ ਕਿ ਜਿਸ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਵਿਚ ਕਾਂਗਰਸ ਰੈਲੀ ਰੱਖੀ, ਅਕਾਲੀ ਦਲ ਉਸੇ ਦਿਨ ਕੈਪਟਨ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਇਕ ਵੱਡੀ ਰੈਲੀ ਕਰੇਗਾ।

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀਆਂ ਅਬੋਹਰ ਅਤੇ ਫਰੀਦਕੋਟ ਵਾਲੀਆਂ ਪੋਲ ਖੋਲ੍ਹ ਰੈਲੀਆਂ ਨੂੰ ਮਿਲੇ ਲੋਕਾਂ ਦੇ ਵੱਡੇ ਹੁੰਗਾਰੇ ਨੇ ਕੈ. ਅਮਰਿੰਦਰ ਸਿੰਘ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ ਅਤੇ ਹੁਣ ਉਸ ਨੇ ਸਿਆਸੀ ਤੌਰ 'ਤੇ ਆਪਣੇ ਆਪ ਨੂੰ ਦੁਬਾਰਾ ਖੜ੍ਹਾ ਕਰਨ ਲਈ ਲੰਬੀ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਹੁਣ ਮਹਿਸੂਸ ਕੀਤਾ ਹੈ ਕਿ ਸੂਬੇ ਦੇ ਲੋਕ ਉਸ ਦੇ ਖ਼ਿਲਾਫ ਹੋ ਗਏ ਹਨ ਅਤੇ ਹੁਣ ਉਹ ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤਣ ਲਈ ਤਰਲੋਮੱਛੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਢ ਸਾਲ ਤਕ ਲੋਕਾਂ ਦੀ ਸਾਰ ਨਾ ਲੈਣ ਵਾਲੇ ਕੈਪਟਨ ਦੀ ਡੁੱਬ ਰਹੀ ਬੇੜੀ ਹੁਣ ਲੋਕਾਂ ਵਿਚ ਜਾ ਕੇ ਵੀ ਨਹੀਂ ਬਚੇਗੀ।


Related News