ਡਿਪਰੈਸ਼ਨ ਕਾਰਨ ਅੌਰਤ ਨੇ ਨਹਿਰ ’ਚ ਮਾਰੀ ਛਾਲ

09/17/2018 5:58:45 AM

ਨਾਭਾ, (ਜੈਨ)- ਪਿੰਡ ਚੌਧਰੀ ਮਾਜਰਾ ਦੀ ਰਹਿਣ ਵਾਲੀ 34 ਸਾਲਾ ਸੋਨੀਆ ਪੁੱਤਰੀ ਰਾਮ ਨਾਥ ਨੇ ਰੋਹਟੀ ਨਹਿਰ ਵਿਚ ਛਾਲ ਮਾਰ ਕੇ ਜੀਵਨ-ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਜਦੀਪ ਸਿੰਘ ਨਾਮੀ ਅਧਿਆਪਕ ਨੇ ਉਸ ਨੂੰ ਬਚਾਅ ਲਿਆ। ਦੱਸਿਆ ਜਾਂਦਾ ਹੈ ਕਿ 2006 ਵਿਚ ਸੋਨੀਆ ਦਾ ਵਿਆਹ ਹੋਇਆ ਸੀ। ਇਕ ਸਾਲ ਬਾਅਦ ਹੀ ਉਸ ਦਾ ਤਲਾਕ ਹੋ ਗਿਆ। ਦਿਮਾਗੀ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ।


Related News