50 ਤੋਂ  ਵੱਧ ਮਰੀਜ਼ ਡਾਇਰੀਆ ਦੀ ਲਪੇਟ ’ਚ

09/17/2018 5:48:30 AM

ਪਟਿਆਲਾ/ਸਨੌਰ, (ਜੋਸਨ, ਕੁਲਦੀਪ)- ਹਲਕਾ ਸਨੌਰ ਵਿਚ ਡਾਇਰੀਆ ਹਮਲਾ ਸ਼ੁਰੂ  ਹੋ ਚੁੱਕਾ ਹੈ। ਡਾਇਰੀਆ ਦੀ ਦਸਤਕ ਕਾਰਨ  ਮਰੀਜ਼ ਦਿਨ-ਬ-ਦਿਨ ਵਧ ਰਹੇ ਹਨ। ਸਨੌਰ ਦੀ ਗਰਿੱਡ ਕਾਲੋਨੀ ਅਤੇ ਇਸ ਦੇ ਨਜ਼ਦੀਕ ਡਾਇਰੀਆ ਦੇ ਮਰੀਜ਼ ਉਲਟੀਆਂ ਅਤੇ ਦਸਤ ਦੇ  ਸ਼ਿਕਾਰ ਹੋ ਰਹੇ ਹਨ।  ਇਸ ਇਲਾਕੇ ਵਿਚ 50 ਤੋਂ ਵੱਧ ਮਰੀਜ਼ ਇਸ ਦੀ ਲਪੇਟ ਵਿਚ ਆ ਚੁੱਕੇ ਹਨ। 
 ®ਸਨੌਰ ਦੇ ਪ੍ਰਾਈਵੇਟ ਨਰਸਿੰਗ ਹੋਮਜ਼ ਵਿਚ 2 ਦਰਜਨ ਤੋਂ ਵੱਧ ਮਰੀਜ਼ ਡਾਇਰੀਆ ਕਾਰਨ ਦਾਖਲ ਹਨ। ਗਰਿੱਡ ਕਾਲੋਨੀ ਨਜ਼ਦੀਕ ਵੀ ਲੋਕ ਆਪਣੇ ਇਲਾਜ ਕਰਵਾਉਣ ਲਈ ਡਾਕਟਰਾਂ ਦੀਆਂ ਦੁਕਾਨਾਂ ਦੇ ਪੁੱਜ ਰਹੇ ਹਨ। ਪ੍ਰਾਈਵੇਟ ਨਰਸਿੰਗ ਹੋਮ ਵਿਚ ਇਲਾਜ ਲਈ ਦਾਖਲ ਹੋਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਤ ਵੇਲੇ ਮਰੀਜ਼ ਨੂੰ ਉਲਟੀਆਂ ਅਤੇ ਦਸਤ ਲੱਗੇ ਜਿਸ ਕਾਰਨ ਹਸਪਤਾਲ ਦਾਖਲ ਕਰਵਾਉਣ ਪਿਆ। ਸ਼ੱਕ ਹੈ ਕਿ  ਇਹ  ਨਗਰ ਕੌਂਸਲ ਦੇ ਟਿਊਬਵੈੈੱਲ ਦਾ ਪਾਣੀ ਪੀਣ ਯੋਗ  ਨਹੀਂ ਹੈ। ਗਰਿੱਡ ਕਾਲੋਨੀ ਨਿਵਾਸੀ ਸੋਨੂੰ ਨੇ ‘ਜਗ ਬਾਣੀ’ ਟੀਮ ਨੂੰ ਦੱਸਿਆ ਕਿ ਪਹਿਲਾਂ ਮੇਰੇ ਬੱਚੇ ਬੀਮਾਰ ਹੋਏ ਸਨ।  ਹੁਣ  ਘਰ ਦੇ ਸਾਰੇ 5 ਮੈਂਬਰ ਡਾਇਰੀਆ ਦੀ ਲਪੇਟ ਵਿਚ ਹਨ। 
 ®ਜਦੋਂ ਇਸ ਸਬੰਧੀ ਪ੍ਰਾਈਵੇਟ ਨਰਸਿੰਗ ਹੋਮ ਦੇ ਡਾ. ਅਨਿਲ ਰੂਪਰਾਏ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ  ਦੱÎਸਿਆ ਕਿ ਸ਼ੁੱਕਰਵਾਰ ਤੋਂ ਉਲਟੀਆਂ ਅਤੇ ਦਸਤ ਦੇ ਮਰੀਜ਼ ਇਲਾਜ ਲਈ ਆਉਣੇ ਸ਼ੁਰੂ ਹੋ ਚੁੱਕੇ ਹਨ। ਹੁਣ ਤੱਕ ਕਈ  ਮਰੀਜ਼ਾਂ ਦਾ ਚੈੈੱਕਅਪ ਕਰ ਚੁੱਕਾ ਹਾਂ ਜਿਸ ਵਿਚ ਇਹ ਸਾਹਮਣੇ ਆਇਆ ਕਿ ਪਾਣੀ ਦੀ ਘਾਟ ਕਾਰਨ ਇਨ੍ਹਾਂ ਨੂੰ  ਡਾਇਰੀਆ ਦੀ ਬੀਮਾਰੀ ਦੀ ਸ਼ਿਕਾਇਤ ਹੈ। ਉਨ੍ਹਾਂ ਕਿਹਾ ਕਿ ਕੁਝ ਮਰੀਜ਼ਾਂ ਦੀ ਹਾਲਤ ਜ਼ਿਆਦਾ ਖਰਾਬ ਸੀ, ਜਿਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਜਾ ਚੁੱਕਾ ਹੈ। ਡਾਕਟਰ ਨੇ ਦੱਸਿਆ ਕਿ ਉਲਟੀਆਂ ਅਤੇ ਦਸਤ ਲੱਗਣ ਕਾਰਨ ਮਰੀਜ਼ ਨੂੰ ਪਾਣੀ ਦੀ ਘਾਟ ਹੋ ਜਾਂਦੀ ਹੈ। ਅੱਖਾਂ ਅੰਦਰ ਧਸਣ ਲਗਦੀਆਂ ਹਨ। ਹੱਥਾਂ ’ਤੇ ਝੁਰੜੀਆਂ ਪੈ ਜਾਂਦੀਆਂ ਹਨ। 
ਲੋਕ ਓ. ਆਰ. ਐੈੱਸ. ਦਾ ਘੋਲ  ਤੇ ਪਾਣੀ ਉਬਾਲ ਕੇ ਪੀਣ
ਸਨੌਰ (ਜੋਸਨ)-ਡਾਕਟਰ ਅਨਿਲ ਰੂਪਰਾਏ ਨੇ ਕਿਹਾ ਕਿ ਡਾਇਰੀਆ ਦੀ ਬੀਮਾਰੀ ਨੂੰ ਰੋਕਣ ਲਈ ਓ. 
ਆਰ. ਐੈੱਸ. ਦਾ ਘੋਲ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਹਰਲੀ ਚੀਜ਼ ਖਾਣ ਅਤੇ ਖਾਸ ਕਰ ਫਾਸਟ ਫੂਡ ਖਾਣ  ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਈ. ਓ. ਰਾਕੇਸ਼ ਅਰੋਡ਼ਾ ਨੇ ਚੈੈੱਕ ਕੀਤੇ ਕਈ ਕਾਲੋਨੀਆਂ ਦੇ ਘਰ
ਨਗਰ ਕੌਂਸਲ ਨੇ ਡਾਇਰੀਆ ਦੇ ਹਮਲੇ ਨੂੰ ਦੇਖਦਿਆਂ ਫੌਗਿੰਗ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਕੌਂਸਲ ਦੇ ਈ. ਓ. ਰਾਕੇਸ਼ ਅਰੋਡ਼ਾ ਨੇ ਅੱਜ ਛੁੱਟੀ ਵਾਲੇ ਦਿਨ ਵੀ ਆਪਣੀ ਟੀਮ ਨਾਲ ਆਪ ਰੂਪਰਾਏ ਨਰਸਿੰਗ ਹੋਮ ਵਿਚ ਜਾ ਕੇ ਇਨ੍ਹਾਂ ਮਰੀਜ਼ਾਂ ਦਾ ਪਤਾ ਲਿਆ। ਉਸ ਤੋਂ ਬਾਅਦ ਗਰਿੱਡ ਕਾਲੋਨੀ ਅਤੇ ਜਿੱਥੇ ਇਹ ਲੋਕ ਰਹਿ ਰਹੇ ਸਨ, ਉਨ੍ਹਾਂ ਘਰਾਂ ਨੂੰ ਚੈੈੱਕ ਕੀਤਾ ਗਿਆ। ਇਨ੍ਹਾਂ ਵਿਚੋਂ ਕੁਝ ਲੋਕ ਗਰੀਬ ਘਰਾਂ ਨਾਲ ਵੀ ਸਬੰਧਤ ਸਨ, ਜਿੱਥੇ ਜਾ ਕੇ ਈ. ਓ. ਰਾਕੇਸ਼ ਅਰੋਡ਼ਾ ਤੇ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਦੇ ਘਰਾਂ ਨੂੰ ਚੈੈੱਕ ਕੀਤਾ ਅਤੇ ਕੂਲਰਾਂ ’ਚੋਂ ਪਾਣੀ ਕਢਵਾਇਆ ਗਿਆ। ਇਸ ਦੇ ਨਾਲ ਹੀ ਨਗਰ ਕੌਂਸਲ ਟੀਮ ਨੇ ਸਮੁੱਚੇ ਮੁਹੱਲਾ ਨਿਵਾਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਅਜਿਹੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ।
 ®ਰਾਕੇਸ਼ ਅਰੋਡ਼ਾ ਨੇ ਦੱਸਿਆ ਕਿ ਡੇਂਗੂ ਅਤੇ ਇਹੋ ਜਿਹੀਆਂ ਹਮਲਿਆਂ ਤੋਂ ਬਚਣ ਲਈ ਸਾਵਧਾਨੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੂਲਰਾਂ ’ਚੋਂ ਪਾਣੀ ਤੁਰੰਤ ਬਾਹਰ ਕੱਢਣ ਤੇ ਘਰ ਵਿਚ ਮੱਛਰ ਬਿਲਕੁਲ ਪੈਦਾ ਨਾ ਹੋਣ ਦੇਣ। ਨਗਰ ਕੌਂਸਲ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹੋ ਜਿਹੀਆਂ ਬੀਮਾਰੀਆਂ ਨਾਲ ਪੂਰੀ ਤਰ੍ਹਾਂ ਮੁਕਾਬਲਾ ਕੀਤਾ ਜਾ ਸਕੇ।


Related News