ਵੱਖ-ਵੱਖ ਹਾਦਸਿਅਾਂ ’ਚ 3 ਜ਼ਖਮੀ

09/17/2018 5:24:12 AM

ਬਠਿੰਡਾ, (ਸੁਖਵਿੰਦਰ)- ਵੱਖ-ਵੱਖ ਹਾਦਸਿਆਂ ’ਚ 3 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਧੋਬੀ ਬਾਜ਼ਾਰ ਵਿਖੇ ਕਾਰ ਚਲਾਉਦੇ ਸਮੇਂ ਇਕ ਵਿਅਕਤੀ  ਨੂੰ ਦੌਰਾ ਪੈ ਗਿਆ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ, ਮਨੀ ਕਰਨ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਅਸ਼ੋਕ ਕੁਮਾਰ 30 ਵਾਸੀ ਬੀਕਾਨੇਰ (ਰਾਜਸਥਾਨ) ਵਜੋਂ ਹੋਈ। ਕਾਰ ਚਾਲਕ ਬੀਕਾਨੇਰ ਤੋਂ ਬਠਿੰਡਾ ਆਇਆ ਸੀ। ਬਾਜ਼ਾਰ ਵਿਚ ਭੀਡ਼ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਓ ਰਹਿ ਗਿਆ। ਉਧਰ, ਗੋਲਡਿੱਗੀ ਨਜ਼ਦੀਕ ਮੋਟਰਸਾਈਕਲ ਅਤੇ ਸਾਈਕਲ ਸਵਾਰ ਦੀ ਆਪਸੀ ਟੱਕਰ ਹੋ ਗਈ। ਹਾਦਸੇ ਦੌਰਾਨ ਸਾਈਕਲ ਸਵਾਰ ਕ੍ਰਿਸ਼ਨ ਕੁਮਾਰ ਵਾਸੀ ਸੰਜੇ ਨਗਰ ਜ਼ਖਮੀ ਹੋ ਗਿਆ। ਇਧਰ,ਬਹਿਮਣ ਨਹਿਰ ਦੇ ਪੁਲ ਨਜ਼ਦੀਕ 1 ਮੋਟਰਸਾਈਕਲ ਸਵਾਰ ਢੱਠੇ ਨਾਲ ਟਕਰਾ ਕੇ ਜ਼ਖਮੀ ਹੋ ਗਿਆ, ਜਿਸ ਨੂੰ ਸੰਸਥਾ ਵਲੋਂ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਬੰਟੀ ਕੁਮਾਰ 28 ਵਾਸੀ ਜਨਤਾ ਨਗਰ ਵਜੋਂ ਹੋਈ।
 


Related News