ਭੇਤਭਰੀ ਹਾਲਤ ’ਚ ਵਿਦਿਆਰਥੀ ਦੀ ਮੌਤ

09/17/2018 5:27:30 AM

ਬਠਿੰਡਾ, (ਸੁਖਵਿੰਦਰ)- ਭੇਤਭਰੀ ਹਾਲਤ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਬੀਬੀ ਵਾਲਾ ਚੌਕ ’ਤੇ ਗਲੀ ਨੰਬਰ 12 ’ਚ ਇਕ ਵਿਅਕਤੀ ਖੂਨ ਨਾਲ ਲਥਪਥ ਪਿਆ ਹੋਇਆ ਸੀ। ਉਕਤ ਵਿਅਕਤੀ  ਕੋਲ ਇਕ ਮੋਟਰਸਾਈਕਲ ਵੀ ਮੌਜੂਦ ਸੀ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ ਅਤੇ ਸਾਗਰ ਗਰਗ ਮੌਕੇ ’ਤੇ ਪਹੁੰਚੇ ਤੇ  ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੰਸਥਾ ਵਲੋਂ ਇਸ ਦੀ ਸੂੁਚਨਾ ਥਾਣਾ ਕੈਂਟ ਨੂੰ ਦਿੱਤੀ ਗਈ। ਮੋਬਾਇਲ ਫੋਨ ਦੇ ਆਧਾਰ ’ਤੇ ਮ੍ਰਿਤਕ ਦੀ ਸ਼ਨਾਖਤ ਸਤਨਾਮ ਸਿੰਘ (22) ਵਾਸੀ ਸਾਦਿਕ (ਫਿਰੋਜ਼ਪੁਰ) ਵਜੋਂ ਹੋਈ। ਮ੍ਰਿਤਕ ਬਾਬਾ ਫਰੀਦ ਕਾਲਜ ਦਾ ਵਿਦਿਆਰਥੀ ਸੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਮੋਟਰਸਾਈਕਲ ਦੇ ਅਸੰਤੁਲਿਤ ਹੋਣ ਕਾਰਨ ਦੀਵਾਰ ਨਾਲ ਟਕਰਾਅ ਗਿਆ ਅਤੇ ਜ਼ਿਆਦਾ ਖੂਨ ਨਿਕਲਣ ਕਾਰਨ ਉਸਦੀ ਮੌਤ ਹੋ ਗਈ। ਫਿਲਹਾਲ ਪੁਲਸ ਵਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ। 


Related News