ਸਡ਼ਕ ਵਿਚਕਾਰ ਆਉਂਦਾ ਡਿਵਾਈਡਰ ਦੇ ਰਿਹੈ ਹਾਦਸਿਆਂ ਨੂੰ ਸੱਦਾ

09/17/2018 5:16:43 AM

ਤਲਵੰਡੀ ਭਾਈ, (ਗੁਲਾਟੀ)– ਸ਼ਹਿਰ ਦੇ ਮੋਗਾ-ਫਿਰੋਜ਼ਪੁਰ ਚੌਕ ਤੋਂ ਫਿਰੋਜ਼ਪੁਰ ਵਾਲੀ ਸਾਈਡ ਕਰਮਿੱਤੀ ਬਾਈਪਾਸ ਨੇਡ਼ੇ ਸਡ਼ਕ ਵਿਚਕਾਰ ਆਉਂਦੇ ਡਿਵਾਈਡਰ ਕਾਰਨ ਰੋਜ਼ਾਨਾ ਹੀ ਸਡ਼ਕ ਹਾਦਸੇ ਵਾਪਰਦੇ ਹਨ। ਜ਼ਿਕਰਯੋਗ ਹੈ ਕਿ ਤਲਵੰਡੀ ਭਾਈ ਤੋਂ ਲੁਧਿਆਣਾ ਤੱਕ ਫੋਰ ਲਾਈਨ ਬਣਿਆ ਹੋਣ ਕਰ ਕੇ ਇਥੇ ਇਹ ਮਾਰਗ ਬੰਦ ਹੋ ਕੇ ਅੱਗੇ ਰੋਡ ਸਿੰਗਲ ਹੋ ਜਾਂਦੀ ਹੈ, ਜਿਸ ਕਾਰਨ ਫਿਰੋਜ਼ਪੁਰ ਵਾਲੀ ਸਾਈਡ ਤੋਂ ਰਾਤ ਵੇਲੇ ਜਾਂ ਧੁੰਦ ’ਚ ਆਉਂਦੇ ਵਾਹਨ ਚਾਲਕ ਇਥੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਫਿਰੋਜ਼ਪੁਰ ਵੱਲੋਂ ਆਓ ਤਾਂ ਇਹ ਡਿਵਾਈਡਰ ਸਡ਼ਕ ਦੇ ਬਿਲਕੁਲ ਵਿਚਕਾਰ ਆ ਜਾਂਦਾ ਹੈ, ਜਿਸ ਕਾਰਨ ਅਨੇਕਾਂ ਜ਼ਿੰਦਗੀਆਂ ਇਸ ਡਿਵਾਈਡਰ ਦੀ ਭੇਟ ਚਡ਼੍ਹ ਚੁੱਕੀਆਂ ਹਨ।
  ਇਲਾਕੇ ਦੇ ਲੋਕਾਂ ਵੱਲੋਂ ਕਈ ਵਾਰ ਇਹ ਮਾਮਲਾ ਜ਼ਿਲੇ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨਹਿੱਤ ਲਿਅਾਂਦਾ ਗਿਆ  ਪਰ ਇਸ ਸੱਮਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇਲਾਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਪਾਸੇ ਧਿਆਨ ਦੇ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ। 


Related News