ਜਥੇ. ਰਣੀਕੇ ਦਾ ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ

09/17/2018 4:14:49 AM

ਝਬਾਲ,   (ਨਰਿੰਦਰ)-  ਅੱਜ ਪਿੰਡ ਬੋਹਡ਼ੂ ਵਿਖੇ ਐੱਮ. ਬੀ. ਫਾਰਮ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ ਦਾ ਭਾਈ ਕਸ਼ਮੀਰ ਸਿੰਘ ਬੋਹਡ਼ੂ, ਭਾਈ ਦਿਲਬਾਗ ਸਿੰਘ ਮੰਡਿਆਲਾ, ਭਾਈ ਰਘਬੀਰ ਸਿੰਘ ਲਾਲੂਘੁੰਮਣ, ਮਨਜਿੰਦਰ ਸਿੰਘ ਅੰਮ੍ਰਿਤਸਰ, ਭਾਈ ਪ੍ਰਭਦੀਪ ਸਿੰਘ ਵਰਾਹਪੁਰ, ਭਾਈ ਦਲਵਿੰਦਰ ਸਿੰਘ ਬੋਹਡ਼ੂ, ਭਾਈ ਲਖਬੀਰ ਸਿੰਘ ਬੋਹਡ਼ੂ  ਤੇ ਭਾਈ ਬਲਜੀਤ ਸਿੰਘ ਰਟੌਲ ਆਦਿ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸਿੱਖ ਜਥੇਬੰਦੀਆਂ ਦੇ  ਆਗੂਅਾਂ ਨੇ ਹੱਥਾਂ ਵਿਚ  ਕਾਲੀਆਂ ਝੰਡੀਆਂ ਤੇ ਤਖਤੀਅਾਂ ਫਡ਼ ਕੇ ਵਿਰੋਧ ਕਰਦਿਆਂ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਮੇਂ ਸਿੱਖ ਜਥੇਬੰਦੀਆਂ ਦੇ ਆਗੂ ਮੰਗ ਕਰ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਬਗਰਾਡ਼ੀ ਵਿਖੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸਿੱਖ ਨੌਜਵਾਨਾਂ  ਨੂੰ  ਸ਼ਹੀਦ ਕਰਨ ਲਈ ਜ਼ਿੰਮੇਵਾਰ ਹੈ। ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕਰ ਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਥ ਦੇ ਦੋਖੀ ਇਨ੍ਹਾਂ ਬਾਦਲ ਦਲੀਆਂ ਨੂੰ ਪਿੰਡਾਂ ’ਚ ਨਹੀਂ ਵਡ਼ਨ ਦਿੱਤਾ ਜਾਵੇਗਾ ਅਤੇ ਇਨ੍ਹਾਂ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ।
 


Related News