ਘਰ ’ਚੋਂ ਚੋਰੀ ਕਰਨ ਦੇ ਦੋਸ਼ ’ਚ ਪਤੀ-ਪਤਨੀ ਵਿਰੁੱਧ ਮਾਮਲਾ ਦਰਜ

09/17/2018 2:31:20 AM

ਕਪੂਰਥਲਾ,    (ਭੂਸ਼ਣ)-  ਜਰਮਨੀ ’ਚ ਰਹਿ ਰਹੇ ਇਕ ਐੱਨ. ਆਰ. ਆਈ.  ਦੇ ਘਰ ਦੀ ਦੀਵਾਰ ਢਾਹ ਕੇ ਉਸ ਵਿਚ ਪਏ ਸਾਮਾਨ ਨੂੰ ਚੋਰੀ ਕਰਨ  ਦੇ ਮਾਮਲੇ ’ਚ ਪੁਲਸ ਨੇ ਪਤੀ-ਪਤਨੀ  ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ  ਪਤੀ-ਪਤਨੀ  ਐੱਨ. ਆਰ. ਆਈ.  ਦੇ ਭਰਾ ਅਤੇ ਭਰਜਾਈ ਦੱਸੇ ਜਾਂਦੇ ਹਨ।   ਫਿਲਹਾਲ ਇਸ ਮਾਮਲੇ ’ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।  
ਜਾਣਕਾਰੀ  ਅਨੁਸਾਰ ਬਲਦੇਵ ਸਿੰਘ  ਪੁੱਤਰ ਜਗਤਾਰ ਸਿੰਘ  ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਨੇ ਏ. ਡੀ. ਜੀ. ਪੀ. ਐੱਨ. ਆਰ. ਆਈ. ਵਿੰਗ ਪੰਜਾਬ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਪਿਛਲੇ 17 ਸਾਲਾਂ ਤੋਂ ਜਰਮਨੀ ਵਿਚ ਰਹਿ ਰਿਹਾ ਹੈ।  ਉਨ੍ਹਾਂ ਦਾ ਸਾਂਝੇ ਮਕਾਨ ਜੋ ਕਿ ਪਿੰਡ ਹਮੀਰਾ ਵਿਚ ਸਾਲ 2012-2013 ਵਿਚ ਬਣਿਆ ਸੀ ਅਤੇ ਉਸ ਨੇ ਘਰ ਦੀ ਵੰਡ  ਦੇ ਬਾਅਦ ਆਪਣੀ ਸਾਈਡ ’ਤੇ ਦੀਵਾਰ ਕਰ ਲਈ ਸੀ, ਜਿਸ  ਦੇ ਬਾਅਦ ਉਹ ਜਰਮਨੀ ਵਾਪਸ ਚਲਾ ਗਿਆ ਅਤੇ ਉਸ ਦੀ ਪਤਨੀ ਪੇਕੇ ਘਰ ਚੱਲੀ ਗਈ।  
ਜਿਸ ਕਾਰਨ ਘਰ ਵਿਚ ਕੋਈ ਨਹੀਂ ਰਹਿੰਦਾ ਸੀ।  ਇਸ ਦੌਰਾਨ ਫਰਵਰੀ 2018  ’ਚ ਉਸ  ਦੇ ਭਰਾ ਸੁਖਦੇਵ ਸਿੰਘ  ਅਤੇ ਸੁਖਦੇਵ ਸਿੰਘ  ਦੀ ਪਤਨੀ ਹਰਦੀਪ ਕੌਰ ਨੇ ਉਸ ਦੀ ਦੀਵਾਰ ਨੂੰ ਢਾਹ ਦਿੱਤਾ ਅਤੇ ਘਰ ਵਿਚ ਪਏ ਸਾਮਾਨ ਜਿਸ ਵਿਚ ਫਰਨੀਚਰ, ਐੱਲ. ਸੀ. ਡੀ., ਫਰਿਜ, ਇਨਵੇਟਰ,  ਵਾਸ਼ਿੰਗ ਮਸ਼ੀਨ,  5 ਪੱਖੇ,  ਗੈਸ ਚੁੱਲ੍ਹਾ,  ਲੈਪਟਾਪ ਅਤੇ ਫਿਲਟਰ ਆਦਿ ਸਾਮਾਨ ਚੋਰੀ ਕਰ ਲਿਆ। ਜਿਸ  ਕਾਰਨ ਉਸਨੂੰ ਇਨਸਾਫ ਲਈ ਏ. ਡੀ. ਜੀ. ਪੀ. ਐੱਨ. ਆਰ. ਆਈ. ਵਿੰਗ ਪੰਜਾਬ ਨੂੰ ਸ਼ਿਕਾਇਤ ਦੇਣੀ ਪਈ। ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਐੱਨ. ਆਰ. ਆਈ. ਕਪੂਰਥਲਾ ਦੇ ਐੱਸ. ਐੱਚ. ਓ. ਨੂੰ ਜਾਂਚ  ਦੇ ਹੁਕਮ ਦਿੱਤੇ । ਜਾਂਚ  ਦੇ ਬਾਅਦ ਸੁਖਦੇਵ ਸਿੰਘ  ਪੁੱਤਰ ਜਗਤਾਰ ਸਿੰਘ  ਅਤੇ ਉਸ ਦੀ ਪਤਨੀ ਹਰਦੀਪ ਕੌਰ ’ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ ।  ਜਿਸ  ਦੇ ਆਧਾਰ ’ਤੇ ਸੁਖਦੇਵ ਸਿੰਘ  ਅਤੇ ਹਰਦੀਪ ਕੌਰ  ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈੈ। 


Related News