ਹਾਦਸਾ ਨਹੀਂ ਸਾਡੇ ਮੁੰਡੇ ਦਾ ਕਿਸੇ ਸਾਜ਼ਿਸ਼ ਤਹਿਤ ਕਤਲ ਹੋਇਆ

09/17/2018 2:00:58 AM

ਨੰਗਲ,   (ਗੁਰਭਾਗ)- ਨਵਾਂ ਨੰਗਲ ਦੇ ਸੈਕਟਰ ਦੋ ’ਚ ਬੀਤੇ ਕੁੱਝ ਦਿਨ ਪਹਿਲਾਂ ਇਕ ਗੱਡੀ ਦੇ ਰੁੱਖ ਨਾਲ ਵੱਜਣ ਉਪਰੰਤ ਇਕ ਨੌਜਵਾਨ ਦੀ ਮੌਤ ਤੇ ਤਿੰਨ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਨੇ ਅੱਜ ਇਕ ਨਵਾਂ ਮੋਡ਼ ਉਸ ਸਮੇਂ ਲੈ ਲਿਆ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ  ਘਟਨਾ ਨੂੰ ਹਾਦਸਾ ਨਹੀਂ ਬਲਿਕ ਸੋਚੀ ਸਮਝੀ ਸਾਜਿਸ਼ ਤਹਿਤ ਇਕ ਕਤਲ ਦੱਸਿਆ । ਮ੍ਰਿਤਕ ਦੇ ਪਰਿਵਾਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।  
ਨੰਗਲ ਤਹਿਸੀਲ ਅਧੀਂਨ ਪੈਂਦੇ ਪਿੰਡ ਮੇਲਮਾਂ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮ੍ਰਿਤਕ ਨਵੀਨ ਚੌਧਰੀ ਦੇ ਤਾਇਆ ਚਰਨਦਾਸ ਅਤੇ ਪਿਤਾ ਸੁਦਰਸ਼ਨ ਕੁਮਾਰ ਨੇ ਕਿਹਾ ਕਿ ਹਾਦਸੇ ਦੌਰਾਨ ਕਾਰ ਵਿਚ ਖ਼ੂਨ ਦਾ ਕੋਈ ਵੀ ਨਿਸ਼ਾਨ ਨਾ ਹੋਣਾ, ਮ੍ਰਿਤਕ ਨੌਜਵਾਨ ਦੇ ਸਿਰ ਦੇ ਪਿੱਛੇ ਸੱਟ ਲੱਗਣਾ ਅਤੇ ਗੱਡੀ ਵਿਚ ਸਵਾਰ ਬਾਕੀ ਤਿੰਨਾਂ ਨੌਜਵਾਨਾਂ ਦੇ ਬਿਆਨ ਅੱਲਗ ਅੱਲਗ ਹੋਣਾ ਇਸ ਗੱਲ ਦਾ ਪੁੱਖ਼ਤਾ ਸਬੂਤ ਹੈ ਕਿ ਨਵੀਨ ਨਾਲ ਜ਼ਰੂਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਹੈ ਜਾਂ ਕਿਸੇ ਸਾਜਿਸ਼ ਤਹਿਤ ਉਸਦਾ ਕਤਲ ਕੀਤਾ ਗਿਆ ਹੈ।
 ਕੀ ਕਹਿੰਦੇ ਹਨ ਜਾਂਚ ਅਧਿਕਾਰ :  ਨਵਾਂ ਨੰਗਲ ਚੌਂਕੀ ਇੰਚਾਰਜ ਏ. ਐੱਸ. ਆਈ. ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਨੰਗਲ ਨੇ ਮੌਕੇ ਦਾ ਦੌਰਾ ਵੀ ਕੀਤਾ ਹੈ । ਪੁਲਸ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ ਅਤੇ ਹਾਦਸੇ ਦੌਰਾਨ ਮ੍ਰਿਤਕ ਨਵੀਨ ਕੁਮਾਰ ਦੇ ਨਾਲ ਜੋ ਉਸਦੇ ਸਾਥੀ ਸਨ ਉਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ ਅਤੇ ਕਾਲ ਡਿਟੇਲ ਦੀ ਪਡ਼ਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 


Related News