ਨੌਜਵਾਨ ਤੋਂ ਅਫੀਮ ਤੇ ਨਸ਼ੇ ਵਾਲਾ ਪਦਾਰਥ ਬਰਾਮਦ ਕਰ ਕੇ ਕੀਤਾ ਗ੍ਰਿਫਤਾਰ

09/17/2018 1:43:56 AM

ਰੂਪਨਗਰ,   (ਵਿਜੇ)   ਰੂਪਨਗਰ ਸਿਟੀ ਪੁਲਸ ਨੇ ਅੱਜ ਇਕ ਨੌਜਵਾਨ ਤੋਂ ਅਫੀਮ ਤੇ ਨਸ਼ੇ  ਵਾਲਾ  ਪਦਾਰਥ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਅਨੁਸਾਰ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ’ਚ ਲਿੰਕ ਰੋਡ ਦੇ ਨਜ਼ਦੀਕ ਆਈ ਜੀ ਪੁਲਸ ਦਫ਼ਤਰ ਨਵੀਂ ਅਨਾਜ਼ ਮੰਡੀ ਰੂਪਨਗਰ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਨੌਜਵਾਨ ਨਵੀਂ ਅਨਾਜ਼ ਮੰਡੀ ਵਲੋਂ ਪੈਦਲ ਆਉਂਦਾ ਦਿਖਾਈ ਦੇ ਰਿਹਾ ਸੀ ਅਤੇ ਪੁਲਸ ਪਾਰਟੀ ਨੂੰ ਅੱਗੇ ਖਡ਼੍ਹਾ ਦੇਖ ਕੇ ਘਬਰਾ ਗਿਆ ਅਤੇ ਇਕਦਮ ਪਿੱਛੇ ਮੁਡ਼ ਗਿਆ ਜਿਸ ਨੂੰ ਏ. ਐੱਸ. ਆਈ. ਸੋਹਨ ਲਾਲ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਅਤੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਵਲੋਂ ਪਹਿਨੀ ਹੋਈ ਕੈਪਰੀ ਦੀ ਸੱਜੀ ਜੇਬ ’ਚੋਂ 40 ਗ੍ਰਾਮ ਅਫੀਮ ਅਤੇ ਖੱਬੀ ਜੇਬ ਵਿਚੋਂ ਮਾਚਸ ਦੀ ਡੱਬੀ ਵਿਚੋਂ 0.50 ਐੱਮ. ਜੀ. ਨਸ਼ੇ  ਵਾਲਾ  ਪਦਾਰਥ ਬਰਾਮਦ ਹੋਇਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
 ਪਤਾ ਲੱਗਿਆ ਹੈ ਕਿ ਪੁਲਸ ਨੇ ਰਿਸ਼ੀ ਗੋਇਲ ਦੇ ਨਵੀਂ ਅਨਾਜ਼ ਮੰਡੀ ਰੋਪਡ਼ ਸਥਿਤ ਉਸਦੇ ਘਰ ’ਤੇ ਛਾਪਾ ਮਾਰਿਆ ਅਤੇ ਉਥੋਂ ਵੀ ਅਫੀਮ ਤੇ ਨਸ਼ੇ  ਵਾਲਾ  ਪਾਊਡਰ ਤੇ ਕੁੱਝ ਨਕਦੀ ਵੀ ਬਰਾਮਦ ਕੀਤੀ।
 


Related News