ਬਡੇਸਰੋਂ ਵਾਸੀ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਪ੍ਰੇਸ਼ਾਨ

09/17/2018 1:07:34 AM

ਗਡ਼੍ਹਸ਼ੰਕਰ,   (ਸ਼ੋਰੀ)-  ਪਿੰਡ ਬਡੇਸਰੋਂ ਵਿਚ ਪੀਣ ਵਾਲੇ ਪਾਣੀ ਦੀ ਸਹੀ ਸਪਲਾਈ ਨਾ ਹੋਣ ਨਾਲ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਪਤਾ ਲੱਗਾ ਕਿ ਪਿੰਡ ਨੂੰ ਸਪਲਾਈ ਦੇਣ ਵਾਲੀ ਮੋਟਰ ਦੇ ਖਰਾਬ ਹੋ ਜਾਣ ਨਾਲ ਇਹ ਪ੍ਰੇਸ਼ਾਨੀ ਪੈਦਾ ਹੋਈ ਹੈ। 
ਲੋਕਾਂ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਟੈਂਕਰਾਂ ਅਤੇ ਅਾਂਢ-ਗੁਅਾਂਢ ਦੇ ਘਰਾਂ ਵਿਚ ਲੱਗੇ ਸਬਮਰਸੀਬਲ ਪੰਪਾਂ ਨਾਲ ਪਾਣੀ ਦੀ ਪੂਰਤੀ ਕਰ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਵੱਲ ਤੁਰੰਤ ਧਿਆਨ ਦੇਵੇ ਅਤੇ ਜ਼ਰੂਰੀ ਕਦਮ ਚੁੱਕੇ।


Related News