ਤਹਿਬਾਜ਼ਾਰੀ ਵਿਭਾਗ ਨੇ ਨਾਜਾਇਜ਼ ਕਬਜ਼ੇ ਹਟਾਊ ਮੁਹਿੰਮ ਤਹਿਤ ਕੱਟੇ ਚਲਾਨ

09/17/2018 1:02:19 AM

ਹੁਸ਼ਿਆਰਪੁਰ,   (ਘੁੰਮਣ)-  ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਇੰਸਪੈਕਟਰ ਸੰਜੀਵ ਅਰੋਡ਼ਾ ਦੀ ਅਗਵਾਈ ਵਿਚ ਗਈ ਤਹਿਬਾਜ਼ਾਰੀ ਵਿਭਾਗ ਦੀ ਟੀਮ, ਜਿਸ ਵਿਚ ਦੀਪਕ ਕੁਮਾਰ, ਗਣੇਸ਼ ਕੁਮਾਰ ਅਤੇ ਕੁਲਵਿੰਦਰ ਸਿੰਘ ਸ਼ਾਮਲ ਸਨ, ਨੇ ਵਿਸ਼ੇਸ਼ ਮੁਹਿਮ ਤਹਿਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਮਾਲ ਰੋਡ, ਸੁਤਹਿਰੀ ਰੋਡ, ਫਗਵਾਡ਼ਾ ਰੋਡ, ਬੱਸ ਸਟੈਂਡ, ਰਹੀਮਪੁਰ ਆਦਿ ਬਾਜ਼ਾਰਾਂ ਦਾ ਦੌਰਾ ਕਰ ਕੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ 
ਦੀ ਹਦਾਇਤ ਕੀਤੀ ਅਤੇ ਮੌਕੇ ’ਤੇ 10 ਚਲਾਨ ਵੀ ਕੱਟੇ। 
ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਨਗਰ ਨਿਗਮ ਦੀ ਥਾਂ ’ਤੇ ਸਾਮਾਨ ਰੱਖਣ ਵਾਲਿਆਂ ਦਾ ਸਾਮਾਨ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ।


Related News