24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਤਿੰਨ ਵਿਰੁੱਧ ਕੇਸ ਦਰਜ

09/17/2018 12:36:43 AM

ਗੁਰਦਾਸਪੁਰ,   (ਵਿਨੋਦ)-  ਤਿੱਬਡ਼ ਥਾਣਾ ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਤਿੰਨ ਦੋਸ਼ੀਆਂ  ਵਿਰੁੱਧ ਧਾਰਾ 61-1-14 ਤਹਿਤ ਕੇਸ ਦਰਜ ਕਰ ਕੇ ਸ਼ਰਾਬ ਤਾਂ ਬਰਾਮਦ ਕਰ ਲਈ ਪਰ ਦੋਸ਼ੀ ਫਰਾਰ ਹੋ ਗਏ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਿੱਬਡ਼ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਏ. ਐੱਸ. ਆਈ. ਸਤੀਸ਼ ਕੁਮਾਰ ਪੁਲਸ ਪਾਰਟੀ ਦੇ ਨਾਲ ਪਿੰਡ ਪਾਹਡ਼ਾ ਦੇ ਨੇਡ਼ੇ ਪੈਟਰੋਲ ਪੰਪ ’ਤੇ ਖੜ੍ਹੇ ਸਨ ਕਿ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਦੋਸ਼ੀ ਬਲਜਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਨਿਵਾਸੀ ਪਿੰਡ ਸੋਹਲ ਹੋਰ ਜ਼ਿਲਿਆਂ ਤੋਂ ਸਸਤੇ ਰੇਟ ’ਤੇ ਸ਼ਰਾਬ ਲਿਆ ਕੇ  ਪਿੰਡ ਪਾਹਡ਼ਾ ਨਿਵਾਸੀ ਬਲਜਿੰਦਰ ਸਿੰਘ ਉਰਫ਼ ਅਡਵਾਨੀ ਪੁੱਤਰ ਅਜੈਬ ਸਿੰਘ ਨੂੰ ਵੇਚ ਦਿੰਦੇ ਹਨ, ਜੇਕਰ ਬਲਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਜਾਵੇ ਤਾਂ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜਦ ਪੁਲਸ ਨੇ ਬਲਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਤੇ ਦੋਸ਼ੀ ਉਥੋਂ ਭੱਜ ਗਿਆ ਪਰ ਪੁਲਸ ਨੇ ਉਸ ਦੇ ਘਰ ੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।


Related News