ਸੀ. ਆਰ. ਪੀ. ਐੱਫ. ਦੇ ਜਵਾਨ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ

09/17/2018 12:35:00 AM

ਪਠਾਨਕੋਟ,   (ਸ਼ਾਰਦਾ)-  ਨਜ਼ਦੀਕ ਪੈਂਦੇ ਪਿੰਡ ਚੱਕ ਪਰਾਈਆਂ ਦੇ ਵਾਸੀ ਅਤੇ ਸੀ. ਆਰ. ਪੀ. ਐੱਫ. ਦੇ ਜਵਾਨ ਏ. ਐੱਸ. ਆਈ. ਅਵਤਾਰ ਸਿੰਘ ਪੁੱਤਰ ਸਤਪਾਲ ਸਲਾਰੀਆ ਦੀ ਬੀਤੀ ਰਾਤ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।  ®ਜਾਣਕਾਰੀ ਦਿੰਦੇ ਹੋਏ ਸੀ. ਆਰ. ਪੀ. ਐੱਫ. ਦੇ ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਜਵਾਨ ਅਵਤਾਰ ਸਿੰਘ 212 ਬਟਾਲੀਅਨ ’ਚ ਤਾਇਨਾਤ ਸੀ। ਕੁਝ ਮਹੀਨੇ ਪਹਿਲਾਂ ਛੱਤਿਸਗਡ਼੍ਹ ’ਚ ਨਕਸਲੀ ਹਮਲੇ ਦੌਰਾਨ ਇਸ ਜਵਾਨ ਨੇ ਲੋਹਾ ਲੈਂਦੇ ਹੋਏ ਆਪਣੀ ਬਹਾਦੁਰੀ ਦਾ ਸਬੂਤ ਦਿੱਤਾ ਸੀ ਅਤੇ ਉਸ ਦੀ ਅੱਖ ਤੇ ਹਮਲੇ ਵਿੱਚ ਸੱਟ ਵੱਜੀ ਸੀ। ਅਜੇ ਕੁਝ ਦਿਨ ਪਹਿਲਾਂ ਹੀ ਅਵਤਾਰ ਸਿੰਘ ਛੁੱਟੀ ਕੱਟ ਕੇ ਵਾਪਿਸ ਯੂਨਿਟ ’ਚ ਗਿਆ ਸੀ ਜਿਥੇ ਉਸ ਦੇ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
 


Related News