''ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ'' ਦੀ ਵਾਇਰਲ ਹੋਈ ਚਿੱਠੀ ਤੋਂ ਬਾਅਦ ਪੁਲਸ ਨੇ ਵਧਾਈ ਚੌਕਸੀ (ਤਸਵੀਰਾਂ)

09/16/2018 6:47:47 PM

ਨਵਾਂਸ਼ਹਿਰ (ਤ੍ਰਿਪਾਠੀ)— 'ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ' ਦੇ ਲੈਟਰ ਪੈਡ 'ਤੇ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਚਿੱਠੀ ਤੋਂ ਬਾਅਦ ਨਵਾਂਸ਼ਹਿਰ ਦੀ ਪੁਲਸ ਬੇਹੱਦ ਚੌਕੰਨੀ ਹੋ ਗਈ ਹੈ। ਜਿਸ ਦੇ ਤਹਿਤ ਸ਼ਨੀਵਾਰ ਨੂੰ ਦੇਰ ਰਾਤ ਤੱਕ ਨਾ ਸਿਰਫ ਉੱਚ ਪੁਲਸ ਅਧਿਕਾਰੀਆਂ ਦੀਆਂ ਬੈਠਕਾਂ ਦਾ ਦੌਰ ਚਲਦਾ ਰਿਹਾ ਸਗੋਂ ਐੱਸ. ਐੱਸ. ਪੀ. ਦਫਤਰ ਦੀ ਚੌਕਸੀ ਨੂੰ ਵਧਾ ਕੇ ਦਫਤਰ ਦੇ ਬਾਹਰ ਲਾਈਟ ਮਸ਼ੀਨਗਨ ਨਾਲ ਲੈਸ ਵਿਸ਼ੇਸ਼ ਪੁਲਸ ਦਸਤਾ ਵੀ ਤਾਇਨਾਤ ਕਰ ਦਿੱਤਾ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਐੱਸ. ਐੱਸ. ਪੀ. ਕੈਂਪਸ 'ਚ ਆਯੋਜਿਤ ਬੈਠਕ 'ਚ ਐੱਸ. ਪੀ. ਅਤੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਹਾਜ਼ਰ ਸਨ। ਐੱਸ. ਪੀ. (ਜਾਂਚ) ਬਲਰਾਜ ਸਿੰਘ ਨੇ ਐੱਸ. ਐੱਸ. ਪੀ. ਦਫਤਰ ਪਹੁੰਚ ਕੇ ਐੱਸ. ਐਚ. ਓ. ਸਿਟੀ ਸਮੇਤ ਕਈ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਪੁਲਸ ਵੱਲੋਂ ਐੱਸ. ਐੱਸ. ਪੀ. ਦਫਤਰ 'ਚ ਹਰ ਕੌਨੇ ਤੋਂ ਜਾਂਚ ਕੀਤੀ ਗਈ। 

PunjabKesari

ਦੱਸਣਯੋਗ ਹੈ ਕਿ 'ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ' ਦੀ ਵਾਇਰਲ ਹੋਈ ਚਿੱਠੀ 'ਚ ਸੰਗਠਨ ਨੇ ਜਲੰਧਰ ਦੇ ਮਕਸੂਦਾਂ ਥਾਣੇ 'ਚ ਹੋਏ ਬੰਬ ਧਮਾਕੇ, ਐੱਸ. ਐੱਸ. ਪੀ. ਦਫਤਰ ਨਵਾਂਸ਼ਹਿਰ ਅਤੇ ਦਰਿਆ ਪੁਲਸ ਸਟੇਸ਼ਨ ਚੰਡੀਗੜ੍ਹ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਅਪਣੇ ਸਿਰ ਲਈ ਹੈ ਅਤੇ ਪੁਲਸ ਅਧਿਕਾਰੀਆਂ ਨੂੰ ਪਰਲੋਕ ਦੀ ਤਿਆਰੀਆਂ ਸਬੰਧੀ ਧਮਕੀ ਦਿੱਤੀ ਗਈ ਹੈ। 

ਵਾਇਰਲ ਚਿੱਠੀ ਪੂਰੀ ਤਰ੍ਹਾਂ ਬੋਗਸ
'ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ' ਦੇ ਲੈਟਰ ਹੈਡ 'ਤੇ ਵਾਇਰਲ ਚਿੱਠੀ ਸਬੰਧੀ ਗੱਲਬਾਤ ਕਰਦੇ ਹੋਏ ਐੱਸ. ਐੱਸ. ਪੀ. ਦੀਪਕ ਹਿਲੌਰੀ ਨੇ ਦੱਸਿਆ ਕਿ ਪੂਰੀ ਤਰ੍ਹਾਂ ਬੋਗਸ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਨਵਾਂਸ਼ਹਿਰ 'ਚ ਨਹੀਂ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਹੀ ਬਾਅਦ ਦੁਪਹਿਰ ਐੱਸ. ਐੱਸ. ਪੀ. ਦਫਤਰ ਵਿਖੇ ਪੱਤਰਕਾਰ ਮਿਲਣੀ ਵੀ ਕੀਤੀ ਗਈ ਸੀ।

PunjabKesari

ਵਾਇਰਲ ਬੋਗਸ ਪੱਤਰ ਦੇ ਬਾਵਜੂਦ ਪੁਲਸ ਨੇ ਸਖਤ ਕੀਤੀ ਸੁਰੱਖਿਆ ਵਿਵਸਥਾ
ਇਸ ਸਬੰਧ 'ਚ ਐੱਸ. ਪੀ. (ਜਾਂਚ) ਬਲਰਾਜ ਸਿੰਘ ਨੇ ਦੱਸਿਆ ਕਿ ਚਾਹੇ ਵਾਇਰਲ ਚਿੱਠੀ 'ਚ ਕੋਈ ਸੱਚਾਈ ਨਹੀਂ ਹੈ ਅਤੇ ਪੂਰੀ ਤਰ੍ਹਾਂ ਨਾਲ ਬੋਗਸ ਹੈ ਪਰ ਬਾਵਜੂਦ ਇਸ ਦੇ ਪੁਲਸ ਪੂਰੀ ਤਰ੍ਹਾਂ ਨਾਲ ਚੌਕੰਨੀ ਹੈ ਅਤੇ ਪੁਲਸ ਵੱਲੋਂਚੌਕਸੀ ਰੱਖੀ ਜਾ ਰਹੀ ਹੈ। ਜਿਸ ਦੇ ਤਹਿਤ ਪੁਲਸ ਦੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਵੀ ਉਕਤ ਵਾਇਰਲ ਚਿੱਠੀ ਸਬੰਧੀ ਐੱਸ. ਐੱਸ. ਪੀ. ਦਫਤਰ ਵਿਖੇ ਅੱਜ ਵੀ ਪੁਲਸ ਅਧਿਕਾਰੀਆਂ ਦੀ ਇਕ ਬੈਠਕ ਆਯੋਜਿਤ ਕੀਤੀ ਗਈ। ਇਸ ਸਬੰਧ ਵਿਚ ਹਾਲਾਂਕਿ 1 ਪੁਲਸ ਅਧਿਕਾਰੀ ਨੇ ਦੱਸਿਆ ਕਿ ਬੈਠਕ ਪੰਚਾਇਤ ਸਮਿਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੇ ਸਬੰਧ 'ਚ ਹੈ। ਜਦੋਂ ਉਕਤ ਅਧਿਕਾਰੀ ਨਾਲ ਵਾਇਰਲ ਚਿੱਠੀ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਬੈਠਕ 'ਚ ਇਸ ਮੁੱਦੇ 'ਤੇ ਵੀ ਵਿਚਾਰ ਹੋ ਸਕਦੇ ਹਨ।


Related News