ਪਾਕਿਸਤਾਨੀ ਪਾਇਲਟ ਅਤੇ ਸਟਾਫ ਵਿਚਕਾਰ ਹੋਇਆ ਝਗੜਾ, ਫਲਾਈਟ 'ਚ ਹੋਈ 3 ਘੰਟਿਆਂ ਦੀ ਦੇਰੀ

09/16/2018 5:49:19 PM

ਇਸਲਾਮਾਬਾਦ(ਏਜੰਸੀ)— ਕੌਮਾਂਤਰੀ ਏਅਰਲਾਈਨਜ਼ ਦੀ ਇਕ ਫਲਾਈਟ 'ਚ ਪਾਇਲਟ ਅਤੇ ਕੈਬਿਨ ਸਟਾਫ ਦੇ ਮੈਂਬਰਾਂ ਵਿਚਕਾਰ ਝਗੜਾ ਹੋ ਗਿਆ, ਜਿਸ ਕਾਰਨ ਹਵਾਈ ਯਾਤਰਾ 'ਚ 3 ਘੰਟਿਆਂ ਦੀ ਦੇਰੀ ਹੋ ਗਈ। ਇਹ ਫਲਾਈਟ ਲੰਡਨ ਜਾ ਰਹੀ ਸੀ।
ਪਾਕਿਸਤਾਨੀ ਮੀਡੀਆ ਨੇ ਕਿਹਾ ਕਿ ਲਾਹੌਰ ਤੋਂ ਲੰਡਨ ਜਾਣ ਵਾਲੀ ਉਡਾਣ ਸੇਵਾ ਪੀ. ਕੇ.-757 ਸ਼ਨੀਵਾਰ ਨੂੰ ਰਾਤ ਦੇ 9 ਵਜੇ ਉਡਾਣ ਭਰਨ ਲਈ ਤਿਆਰ ਸੀ। ਇਸ ਦੌਰਾਨ ਅਚਾਨਕ ਪਾਇਲਟ ਅਨਵਰ ਚੌਧਰੀ ਨੇ ਕਰੂ ਦੇ ਇਕ ਮੈਂਬਰ ਅਵੈਸ ਕੁਰੈਸ਼ੀ ਨੂੰ ਜਹਾਜ਼ 'ਚੋਂ ਉਤਰ ਜਾਣ ਨੂੰ ਕਿਹਾ, ਪਾਇਲਟ ਉਸ ਨੂੰ ਖੂੰਖਾਰ ਤਸਕਰ ਕਹਿ ਰਿਹਾ ਸੀ।
ਅਨਵਰ ਨੇ ਦਾਅਵਾ ਕੀਤਾ ਹੈ ਕਿ ਕੁਰੈਸ਼ੀ ਉਡਾਣ ਦੌਰਾਨ ਤਸਕਰੀ ਦੀਆਂ ਘਟਨਾਵਾਂ 'ਚ ਸ਼ਾਮਿਲ ਰਿਹਾ ਹੈ, ਜਿਸ ਨਾਲ ਏਅਰਲਾਈਨ ਦਾ ਨਾਂ ਖਰਾਬ ਹੋ ਰਿਹਾ ਹੈ, ਇਸ ਦੇ ਨਾਲ ਹੀ ਦੋਹਾਂ ਵਿਚਕਾਰ ਝਗੜਾ ਹੋ ਗਿਆ ਅਤੇ ਹੋਰ ਕਰੂ ਮੈਂਬਰਾਂ ਨੇ ਵੀ ਪਾਇਲਟ ਦਾ ਸਾਥ ਦਿੱਤਾ। 

 

 


Related News