ਬ੍ਰਿਟੇਨ 'ਚ ਭਾਰਤੀ, ਬੰਗਲਾਦੇਸ਼ੀ ਤੇ ਪਾਕਿਸਤਾਨੀ ਸਮੂਹ ਆਏ ਇਕੱਠੇ

09/16/2018 5:10:59 PM

ਲੰਡਨ (ਭਾਸ਼ਾ)— ਲੰਡਨ ਵਿਚ ਦੱਖਣੀ ਏਸ਼ੀਆਈ ਲੋਕਾਂ ਦੀ ਇਕਜੁੱਟਤਾ ਦੇਖਣ ਦਾ ਇਕ ਦੁਰਲੱਭ ਮੌਕਾ ਸਾਹਮਣੇ ਆਇਆ। ਇੱਥੇ ਇਸ ਹਫਤੇ ਬ੍ਰਿਟੇਨ ਦੇ ਪਹਿਲੇ ਬ੍ਰਿਟਿਸ਼ ਏਸ਼ੀਆਈ ਗ੍ਰਹਿ ਮੰਤਰੀ ਸਾਜਿਦ ਜਾਵੇਦ ਦੇ ਸਵਾਗਤ ਲਈ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਸਮੂਹ ਇਕੱਠੇ ਆਏ। ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਦੱਖਣੀ ਏਸ਼ੀਆਈ ਮੂਲ ਦੇ ਵੋਟਰਾਂ ਵਿਚ ਪੈਠ ਲਈ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ੀ ਸਮੂਹ ਬਣਾਏ ਹਨ।

ਕੰਜ਼ਰਵੇਟਿਵ ਫ੍ਰੈਂਡਸ ਆਫ ਇੰਡੀਆ, ਪਾਕਿਸਤਾਨ ਅਤੇ ਬੰਗਲਾਦੇਸ਼ ਨੇ ਪਾਕਿਸਤਾਨੀ ਮੂਲ ਦੇ ਜਾਵੇਦ ਦੀ ਮੰਤਰੀ ਮੰਡਲ ਵਿਚ ਉੱਚ ਅਹੁਦਿਆਂ ਵਿਚੋਂ ਇਕ 'ਤੇ ''ਇਤਿਹਾਸਿਕ ਨਿਯੁਕਤੀ'' ਨੂੰ ਲੈ ਕੇ ਵੀਰਵਾਰ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। 48 ਸਾਲਾ ਜਾਵੇਦ ਨੇ ਪ੍ਰੋਗਰਾਮ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ,''ਇਹ ਇਕ ਉਦਾਹਰਣ ਹੈ ਕਿ ਸਾਡੇ ਸਾਰੇ ਭਾਈਚਾਰੇ ਇਕ ਬਹੁਤ ਚੰਗੇ ਦੋਸਤ ਵਾਂਗ ਇਕੱਠੇ ਕੰਮ ਕਰ ਰਹੇ ਹਨ।'' ਇਸ ਮੌਕੇ 'ਤੇ ਜਾਵੇਦ ਨਾਲ ਉਸ ਦੀ ਮਾਂ, ਭਰਾ, ਪਤਨੀ ਅਤੇ ਬੱਚੇ ਵੀ ਮੌਜੂਦ ਸਨ। ਇੱਥੇ ਦੱਸਣਯੋਗ ਹੈ ਕਿ ਜਾਵੇਦ ਇਕ ਪਾਕਿਸਤਾਨੀ ਬੱਸ ਡਰਾਈਵਰ ਦੇ ਬੇਟੇ ਹਨ। ਉਸ ਦੇ ਪਿਤਾ ਸਾਲ 1960 ਦੇ ਦਹਾਕੇ ਵਿਚ ਬ੍ਰਿਟੇਨ ਆਏ ਸਨ। ਜਾਵੇਦ ਨੇ ਕਿਹਾ,''ਇਹ ਮੇਰੇ ਮਾਪਿਆਂ ਦਾ ਆਸ਼ੀਰਵਾਦ ਹੈ ਕਿ ਮੈਂ ਇੱਥੇ ਤੁਹਾਡੇ ਸਾਹਮਣੇ ਖੜ੍ਹਾ ਹਾਂ। ਅਸੀਂ ਜਿਹੜੀ ਸੱਭਿਆਚਾਰਕ ਵਿਰਾਸਤ ਦੀ ਨੁਮਾਇੰਦਗੀ ਕਰਦੇ ਹਾਂ ਉਹ ਉਸ ਨਾਲੋਂ ਕਿਤੇ ਵੱਡੇ ਹਨ। ਅਸੀਂ ਇਸ ਦੇਸ਼ ਦੀ ਪੇਸ਼ਕਸ਼ ਦਾ ਇਕ ਮੁੱਖ ਹਿੱਸਾ ਹਾਂ ਅਤੇ ਬ੍ਰਿਟਿਸ਼ ਸਮਾਜ ਦੀ ਇਕ ਜ਼ਰੂਰੀ ਜਾਇਦਾਦ ਹਾਂ।''


Related News