ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਦਿਨ ਵੇਲੇ ਚੋਣ ਮੁਹਿੰਮ ਤੇ ਰਾਤ ਸਮੇਂ ਚੱਲ ਰਹੀ ਸ਼ਰਾਬ ਮੁਹਿੰਮ

09/16/2018 3:13:15 PM

ਕਾਠਗੜ੍ਹ (ਰਾਜੇਸ਼)- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੌਣਾਂ ਨੂੰ ਲੈ ਕੇ ਜਿਵੇਂ-ਜਿਵੇਂ ਚੋਣ ਮੁਹਿੰਮਆਪਣੇ ਪੂਰੇ ਜੋਬਨ 'ਤੇ ਪਹੁੰਚ ਗਈ ਹੈ, ਉਸੇ ਤਰ੍ਹਾਂ ਪਿਆਕੜਾਂ ਦੀਆਂ ਵੀ ਮੌਜਾਂ ਬਦੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਵੱਲੋਂ ਲਾਲ ਪਰੀ ਦੇ ਸ਼ੌਕੀਨ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਦਿਨ ਵੇਲੇ ਚੋਣ ਮੁਹਿੰਮ ਚਲਾਈ ਜਾ ਰਹੀ ਹੈ ਜਦਕਿ ਰਾਤ ਸਮੇਂ ਸ਼ਰਾਬ ਦੀਆਂ ਬੋਤਲਾਂ ਪਿਆਕੜਾਂ ਪਹੁੰਚਾ ਕੇ ਸ਼ਰਾਬ ਮੁਹਿੰਮ ਚਲਾਈ ਜਾ ਰਹੀ ਹੈ। ਨਤੀਜੇ ਭਾਵੇਂ ਕੁਝ ਵੀ ਹੋਣ ਪਰ ਹਰ ਪਾਰਟੀ ਦੇ ਉਮੀਦਨਵਾਰ ਨੇ ਜਿੱਤ ਨੂੰ ਲੈ ਕੇ ਪੂਰੀ ਵਾਹ ਲਗਾਈ ਹੋਈ ਹੈ। ਕੁਝ ਲਾਲਚੀ ਕਿਸਮ ਦੇ ਪਿਆਕੜ ਦਿਨ ਵੇਲੇ ਵੀ ਖੂਬ ਟੱਲੀ ਹੋ ਕੇ ਝੁਮਦੇ ਰਹਿੰਦੇ ਹਨ। ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਚਾਹੀਦਾ ਹੈ ਕਿ ਉਹ ਅਜਿਹਿਆਂ ਖਿਲਾਫ ਸਖਤ ਤਰੀਕੇ ਨਾਲ ਛਾਪੇਮਾਰੀ ਕਰੇ।


Related News