ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

9/16/2018 6:22:25 AM

ਮੇਖ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੀਮਾ ’ਚ ਕਰਨਾ ਚਾਹੀਦਾ ਹੈ। ਡਰਾਈਵਿੰਗ ਵੀ ਸੁਚੇਤ ਰਹਿ ਕੇ ਹੀ ਕਰਨੀ ਚਾਹੀਦੀ ਹੈ, ਨੁਕਸਾਨ ਦਾ ਡਰ।
ਬ੍ਰਿਖ- ਕਾਰੋਬਾਰੀ ਦਸ਼ਾ ਚੰਗੀ, ਵੈਸੇ ਕਿਸੇ ਵੀ ਕੰਮ ਨੂੰ ਹਲਕੇ ਯਤਨਾਂ ਨਾਲ ਨਾ ਨਿਪਟਾਓ, ਮਨ ਅਤੇ ਬੁੱਧੀ ਗਲਤ ਸੋਚ ਦੇ ਪ੍ਰਭਾਵ ’ਚ ਰਹੇਗੀ।
ਮਿਥੁਨ- ਕਮਜ਼ੋਰ ਅਤੇ ਡਾਵਾਂਡੋਲ ਮਨ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਨਾ ਰੱਖ ਸਕੋਗੇ ਪਰ ਸਿਹਤ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ।
ਕਰਕ-  ਆਪਣੇ ਮਨ ਅਤੇ ਬੱੁਧੀ ’ਤੇ ਕਾਬੂ ਰੱਖੋ ਕਿਉਂਕਿ ਉਹ ਗਲਤ, ਬੇਮਤਲਬ ਕੰਮਾਂ ਵੱਲ ਦੌੜਦਾ ਦਿਖੇਗਾ, ਹਾਨੀ-ਪ੍ਰੇਸ਼ਾਨੀ ਦਾ ਡਰ, ਸਫਰ ਨਾ ਕਰੋ।
ਸਿੰਘ- ਸਿਤਾਰਾ ਜਾਇਦਾਦੀ ਕੰਮਾਂ ਲਈ ਕਮਜ਼ੋਰ, ਇਸ ਲਈ ਅਾਪ ਦਾ ਕੋਈ ਵੀ ਕੰਮ ਸਿਰੇ ਨਾ ਚੜ੍ਹ ਸਕੇਗਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।
ਕੰਨਿਆ- ਕਾਰੋਬਾਰੀ ਸਾਥੀ ਆਪ ਨਾਲ ਨਾ ਤਾਂ ਕਿਸੇ ਤਰ੍ਹਾਂ ਦਾ ਸਹਿਯੋਗ ਕਰਨਗੇ ਅਤੇ ਨਾ ਹੀ ਕਿਸੇ ਗੱਲ ’ਤੇ ਆਪ ਨਾਲ ਇਤਫਾਕ ਰੱਖਣਗੇ, ਮਨ ਵੀ ਅਪਸੈੱਟ ਰਹੇਗਾ। 
ਤੁਲਾ- ਕੰਮਕਾਜ ਨਾਲ ਜੁੜੇ ਹਰ ਕੰਮ ਨੂੰ ਅਹਿਤਿਆਤ ਨਾਲ ਹੱਥ ’ਚ ਲਓ ਕਿਉਂਕਿ ਆਪ ਦਾ ਹਰ ਦਾਅ ਉਲਟਾ ਪਵੇਗਾ, ਧਨ ਹਾਨੀ ਦਾ ਡਰ।
ਬ੍ਰਿਸ਼ਚਕ- ਸਿਤਾਰਾ ਬੇਸ਼ੱਕ ਕੰਮਕਾਜੀ ਕੰਮਾਂ ਲਈ ਤਾਂ ਸਹੀ ਹੈ, ਫਿਰ ਵੀ ਆਪ ਨੂੰ ਹਰ ਕੰਮ ਪੂਰੀ ਅਹਿਤਿਆਤ ਨਾਲ ਕਰਨਾ ਸਹੀ ਰਹੇਗਾ।
ਧਨ- ਕੋਈ ਵੀ ਕੰਮ ਜਲਦਬਾਜ਼ੀ ਨਾਲ ਅਤੇ ਬਗੈਰ ਸੋਚੇ ਵਿਚਾਰੇ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਗਲਤ ਫੈਸਲੇ ਦੇ ਹੋ ਜਾਣ ਦਾ ਡਰ ਨਜ਼ਰ ਆ ਰਿਹਾ ਹੈ।
ਮਕਰ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਲਈ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਸਹੀ ਰਹੇਗੀ।
ਕੁੰਭ- ਸਿਤਾਰਾ ਰਾਜਕੀ ਕੰਮਾਂ ਲਈ ਕਮਜ਼ੋਰ, ਅਫਸਰਾਂ ਦੇ ਸਖਤ ਅਤੇ ਵਿਗੜੇ ਰੁਖ਼ ਕਰਕੇ ਕੋਈ ਰੁਕਾਵਟ ਮੁਸ਼ਕਿਲ ਸਿਰ ਚੁੱਕਦੀ ਰਹਿ ਸਕਦੀ ਹੈ।
ਮੀਨ- ਬੱੁਧੀ ਅਤੇ ਮਨ ਬੇਕਾਬੂ ਹੋ ਕੇ ਗਲਤ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ, ਇਸ ਲਈ ਹਰ ਕੰਮ ਸੋਚ-ਸਮਝ ਕੇ ਕਰਨਾ ਸਹੀ ਰਹੇਗਾ।
ਦਿਸ਼ਾ ਸ਼ੂਲ
ਇਸ ਦਿਨ ਪੱਛਮ ਅਤੇ ਨੇਰਿਤਯ ਦਿਸ਼ਾ ਦੀ ਯਾਤਰਾ ਨਹੀਂ ਕਰਨੀ ਚਾਹੀਦੀ।
ਗੰਡਮੂਲ ਪੂਜਾ 
16-17 ਮੱਧ ਰਾਤ 4.55 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ।
ਸਪੈਸ਼ਲ ਦਿਵਸ
ਮੁਕਤਾ ਭਰਣ ਸੰਤਾਨ ਸਪਤਮੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਗੁਰਿਅਾਈ ਪ੍ਰਾਪਤੀ ਦਿਵਸ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ ਦਿਵਸ। (ਨਾਨਕਸ਼ਾਹੀ ਕੈਲੰਡਰ)