ਭਗਵਾਨ ਵਾਲਮੀਕਿ ਜੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕੀਤਾ ਵਿਰੋਧ

09/16/2018 4:16:59 AM

ਕਪੂਰਥਲਾ,  (ਗੁਰਵਿੰਦਰ ਕੌਰ)- ਭੀਮ ਰਾਓ ਯੁਵਾ ਫੋਰਸ ਪੰਜਾਬ ਵੱਲੋਂ ਪ੍ਰਧਾਨ ਅਮਨਦੀਪ ਸਹੋਤਾ ਦੀ ਅਗਵਾਈ ’ਚ ਬੀਤੇ ਦਿਨੀਂ ਭਾਈ ਬਚਿੱਤਰ ਸਿੰਘ ਵੱਲੋਂ ਭਗਵਾਨ ਵਾਲਮੀਕਿ ਜੀ ’ਤੇ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ’ਚ ਪੁਰਾਣੀ ਕਚਹਿਰੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀਆਂ ਮੰਗਾਂ ਸਬੰਧੀ ਜੰਮ ਕੇ ਨਾਅਰੇਬਾਜ਼ੀ ਕੀਤੀ। 
ਇਸ ਦੌਰਾਨ ਸੰਬੋਧਨ ਕਰਦਿਆਂ ਅਮਨਦੀਪ ਸਹੋਤਾ ਨੇ ਕਿਹਾ ਕਿ ਭਾਈ ਬਚਿੱਤਰ ਸਿੰਘ ਵੱਲੋਂ ਭਗਵਾਨ ਵਾਲਮੀਕਿ ਜੀ ’ਤੇ ਜੋ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ, ਉਸ ਨਾਲ ਸਮੂਹ ਵਾਲਮੀਕਿ ਸਮਾਜ ਦੀਆਂ ਧਾਰਮਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਸਮੁੱਚੇ ਵਾਲਮੀਕਿ ਸਮਾਜ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਫੋਰਸ ਵੱਲੋਂ ਭਾਈ ਬਚਿੱਤਰ ਸਿੰਘ ’ਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਬਣਦੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਦੇ ਨਾਂ ਐੱਸ. ਪੀ. ਡੀ. ਸਤਨਾਮ ਸਿੰਘ ਬੈਂਸ ਨੂੰ ਇਕ ਮੰਗ-ਪੱਤਰ ਸੌਂਪਿਆ।
 ਇਸ ਤੋਂ ਬਾਅਦ ਬੀ. ਆਰ. ਯੁਵਾ ਫੋਰਸ ਵੱਲੋਂ ਦੇਵਕੀ ਨੰਦਨ ਠਾਕਰ ਵੱਲੋਂ ਐੱਸ. ਸੀ./ਐੱਸ. ਟੀ. ਐਕਟ ਦਾ ਵਿਰੋਧੀ ਹੋਣ ਕਾਰਨ ਪੁਰਾਣੀ ਕਚਹਿਰੀ  ਬਾਹਰ ਉਸ ਦਾ  ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ ਤੇ ਕਿਹਾ ਗਿਆ ਕਿ ਭੀਮ ਰਾਓ ਯੁਵਾ ਫੋਰਸ ਪੰਜਾਬ ਦੇ ਮੈਂਬਰਾਂ ਵੱਲੋਂ ਦਲਿਤ ਸਮਾਜ ਨਾਲ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਰਨ ਸਹੋਤਾ, ਸੰਦੀਪ ਸਿੰਘ, ਜਗਜੀਤ ਕਲਿਆਣ, ਕਰਨ ਕੁਮਾਰ, ਮੋਨੂੰ, ਸ਼ੁਭਮ, ਸਾਜਨ, ਸੰਜੀਵ ਕੁਮਾਰ, ਅੰਮ੍ਰਿਤ, ਕਰਨੈਲ ਸਿੰਘ ਕੁਹਾਲਾ, ਰਾਜ ਵੀਰ, ਇੰਦਰਜੀਤ, ਪੰਨੂੰ, ਹਰਪਾਲ ਸਿੰਘ, ਰਿੰਕੂ ਆਦਿ ਹਾਜ਼ਰ ਸਨ।
 


Related News