135 ਕਿਲੋਗ੍ਰਾਮ ਭੁੱਕੀ ਸਣੇ ਟਰੱਕ ਚਾਲਕ ਗ੍ਰਿਫਤਾਰ

09/16/2018 1:26:59 AM

ਨਵਾਂਸ਼ਹਿਰ,  (ਤ੍ਰਿਪਾਠੀ, ਮਨੋਰੰਜਨ)-  ਸ਼੍ਰੀਨਗਰ ਤੋਂ ਲਿਅਾਂਦੀ ਜਾ ਰਹੀ 135 ਕਿਲੋਗ੍ਰਾਮ ਭੁੱਕੀ ਸਣੇ ਪੁਲਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। 
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ.(ਜਾਂਚ)  ਬਲਰਾਜ ਸਿੰਘ ਅਤੇ ਡੀ.ਐੱਸ.ਪੀ.(ਜਾਂਚ)  ਸੰਦੀਪ ਕੁਮਾਰ ਨੇ ਦੱਸਿਆ ਕਿ  ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਅਜੀਤਪਾਲ ਸਿੰਘ ਦੀ ਪੁਲਸ ਪਾਰਟੀ ਨੇ   ਨਾਕਾ ਲਾਇਆ ਹੋਇਆ ਸੀ ਕਿ ਅੱਜ ਸਵੇਰੇ ਤਡ਼ਕਸਾਰ ਸਵਾ 1 ਵਜੇ ਵਾਈ ਪੁਆਇੰਟ ਜੱਟਪੁਰ ਵਿਖੇ ਪਿੰਡ ਵੱਲੋਂ ਆ ਰਹੇ ਇਕ ਟਰੱਕ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਟਰੱਕ ਰੋਕ ਕੇ  ਭੱਜਣ ਦਾ ਯਤਨ ਕੀਤਾ ਪਰ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਗਿਆ। ਟਰੱਕ ਦੀ ਤਲਾਸ਼ੀ ਲੈਣ ’ਤੇ ਟਰੱਕ ਦੇ ਕੈਬਿਨ ਅਤੇ ਬਾਡੀ ’ਚੋਂ 7 ਪਲਾਸਟਿਕ ਦੇ ਥੈਲੇ ਜਿਨ੍ਹਾਂ ਵਿਚ 135 ਕਿਲੋਗ੍ਰਾਮ ਭੁੱਕੀ ਸੀ ਬਰਾਮਦ ਹੋਈ। ਐੱਸ.ਪੀ.  ਬਲਰਾਜ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਡਰਾਈਵਰ ਦੀ ਪਛਾਣ ਮੁਕੇਸ਼ ਕੁਮਾਰ ਉਰਫ ਨਿਹਾਲਾ ਪੁੱਤਰ ਪੂਰਨ ਚੰਦ ਵਾਸੀ ਪਿੰਡ ਡੁਗਰੀ ਥਾਣਾ ਬਲਾਚੌਰ ਦੇ ਤੌਰ ’ਤੇ ਹੋਈ ਹੈ ਤੇ ਮੁਲਜ਼ਮ ਖਿਲਾਫ ਥਾਣਾ ਬਲਾਚੌਰ ਵਿਖੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਐੱਸ.ਪੀ. ਬਲਰਾਜ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾਵੇਗਾ। ਇਸ ਮੌਕੇ  ਸੀ.ਆਈ.ਏ. ਇੰਚਾਰਜ ਇੰਸਪੈਕਟਰ ਅਜੀਤਪਾਲ ਸਿੰਘ ਵੀ ਹਾਜ਼ਰ ਸਨ। 
 


Related News