ਕੁਝ ਵਿਅਕਤੀਆਂ ਵੱਲੋਂ ਥਰਮਲ ਕਾਲੋਨੀ ਦੇ ਇਕ ਘਰ ’ਤੇ ਰਾਡ ਅਤੇ ਲਾਠੀਆਂ ਨਾਲ ਹਮਲਾ

09/16/2018 1:21:13 AM

 ਰੂਪਨਗਰ,   (ਵਿਜੇ)-  ਕੁਝ ਵਿਅਕਤੀਆਂ ਦੁਆਰਾ ਨੂੰਹੋ ਕਲੌਨੀ (ਥਰਮਲ ਕਲੌਨੀ) ਦੇ ਇਕ ਮਕਾਨ ’ਤੇ ਹਮਲਾ ਕਰਨ ਅਤੇ ਮਾਰਕੁਟ ਕਰਨ ਦੇ ਨਾਲ ਜਾਤੀਸੂਚਕ ਅਪਸ਼ਬਦਾਂ ਦਾ ਪ੍ਰਯੋਗ ਕਰਨ ਦਾ  ਦੋਸ਼  ਲਗਾਇਆ ਗਿਆ ਹੈ  ਅਤੇ  ਦੋ ਵਿਅਕਤੀ ਜ਼ਖਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਰੂਪਨਗਰ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਵਿਅਕਤੀਆਂ ਨੇ ਪੁਲਸ ’ਤੇ ਕਾਰਵਾਈ ਨਾ ਕਰਨ ਦਾ ਗੰਭੀਰ ਦੋਸ਼  ਲਗਾਇਆ ਹੈ। ਇਸ ਸਬੰਧ ’ਚ ਉਨ੍ਹਾਂ ਅੱਜ ਐੱਸ.ਐੱਸ.ਪੀ. ਰੂਪਨਗਰ ਤੋਂ ਕਾਰਵਾਈ ਦੀ ਗੁਹਾਰ ਲਾਈ ਹੈ।
 ਸਿਵਲ ਹਸਪਤਾਲ ਰੂਪਨਗਰ ’ਚ ਜ਼ਖਮੀ ਵਿਅਕਤੀ ਦਿਲਦਾਰ ਸਿੰਘ ਨਿਵਾਸੀ ਮਕਾਨ ਨੰਬਰ 655 ਟਾਇਪ-3 ਨੂੰਹੋ ਕਾਲੌਨੀ ਨੇ ਦੋਸ਼  ਲਾਇਆ ਕਿ  ਕੁਝ ਦਿਨ ਪਹਿਲਾਂ ਉਹ ਡਿਊਟੀ ’ਤੇ ਜਾ ਰਿਹਾ ਸੀ ਕਿ ਕੁਝ ਵਿਅਕਤੀਆਂ ਨੇ ਉਸਨੂੰ ਰਾਸਤੇ ’ਚ ਘੇਰ ਲਿਆ। ਜਦੋ ਉਹ ਬਚਾਅ ਲਈ ਆਪਣੇ ਮਕਾਨ ਵੱਲ ਭੱਜਿਆ ਤਾਂ ਇਨ੍ਹਾਂ  ਵਿਅਕਤੀਆਂ ਨੇ ਰਾਡ ਅਤੇ ਲਾਠੀਆਂ ਨਾਲ ਉਨ੍ਹਾਂ  ਦੇ ਘਰ ਤੇ ਹਮਲਾ ਕਰ ਦਿੱਤਾ। ਜਿਸ ’ਚ ਉਸਦੇ ਪਿਤਾ ਨਛੱਤਰ ਸਿੰਘ ਗੰਭੀਰ ਰੂਪ ’ਚ ਜਖਮੀ ਹੋ ਗਏ। ਇਸਦੇ ਨਾਲ ਹੀ ਉਨਾਂ ਦੇ ਅਤੇ ਉਨਾਂ ਦੇ ਘਰਵਾਲਿਆਂ ’ਤੇ ਵੀ ਹਥਿਆਰਾਂ ਨਾਲ ਹਮਲਾ ਕੀਤਾ। ਉਨ੍ਹਾਂ ਨੇ ਜਾਤੀਸੂਚਕ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਅਤੇ ਉਨ੍ਹਾਂ  ਦੇ ਘਰ ਦੀਆਂ ਮਹਿਲਾਵਾਂ ਨੂੰ ਵੀ ਨਹੀ ਬਖਸ਼ਿਆ। ਇਸ ਹਮਲੇ ’ਚ ਉਨ੍ਹਾਂ ਦਾ ਮੋਟਰਸਾਇਕਲ ਆਦਿ ਵੀ ਤੋਡ਼ ਦਿੱਤਾ ਗਿਆ।
 ਇਸ ਸਬੰਧ ’ਚ ਪੁਲਸ ਚੌਂਕੀ ਥਰਮਲ ਕਾਲੌਨੀ ਨੂੰ ਵੀ ਸੂਚਿਤ ਕੀਤਾ ਗਿਆ ਸੀ। ਜਿਨਾਂ ਨੇ ਤਿੰਨ ਦਿਨ ਦੇ ਬਾਅਦ ਹਸਪਤਾਲ ’ਚ ਬਿਆਨ ਲਏ ਗਏ ਪਰ ਕਾਰਵਾਈ ਨਹੀ ਹੋਈ। ਇਸ ਸਬੰਧ ’ਚ ਉਨ੍ਹਾਂ  ਐੱਸ.ਐੱਸ.ਪੀ. ਰੂਪਨਗਰ ਨੂੰ ਕਾਰਵਾਈ ਦੀ ਗੁਹਾਰ ਲਗਾਈ ਅਤੇ ਐੱਸ.ਐੱਸ.ਪੀ. ਦੁਆਰਾ ਉਨਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ ਅਤੇ ਇਹ ਮਾਮਲਾ ਥਾਣਾ ਸਦਰ ਰੂਪਨਗਰ ਨੂੰ ਅਗਲੀ ਕਾਰਵਾਈ ਲਈ ਭੇਜਿਆ ਗਿਆ ਹੈ। ਦੂਜੇ ਪਾਸੇ ਪੀਡ਼ਤਾਂ ਨੇ ਇਨਸਾਫ ਨਾ ਮਿਲਣ ਦੀ ਸੂਰਤ ’ਚ ਧਰਨਾ ਲਗਾਏ ਜਾਣ ਦੀ ਚਿਤਾਵਨੀ ਵੀ ਦਿੱਤੀ।
 


Related News