ਇਟਲੀ ''ਚ ਪੰਜਾਬੀ ਨੌਜਵਾਨ ਨੇ ਆਪਣੇ ਹੀ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

09/15/2018 10:55:04 PM

ਇਟਲੀ(ਕੈਂਥ)— ਇਟਲੀ ਵਿੱਚ ਕੰਪਾਨੀਆਂ ਸੂਬੇ ਦੇ ਸ਼ਹਿਰ ਈਬੋਲੀ(ਸਲੇਰਨੋ) ਵਿਖੇ ਡੇਅਰੀ ਫਾਰਮ ਵਿੱਚ ਕੰਮ ਕਰਨ ਵਾਲੇ ਇੱਕ ਪੰਜਾਬੀ ਨੌਜਵਾਨ ਦਾ ਉਸ ਦੇ ਭਰਾ (ਭੂਆ ਦਾ ਮੰਡਾ) ਵੱਲੋਂ ਵਹਿਸ਼ੀਆਨਾ ਢੰਗ ਨਾਲ ਕਤਲ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਜ਼ਿਲੇ ਸਲੇਰਨੋ ਵਿਖੇ ਡੇਅਰੀ ਫਾਰਮ 'ਚ ਦੋ ਭੂਆ-ਮਾਮੇ ਦੇ ਮੁੰਡੇ ਕੰਮ ਕਰਦੇ ਸਨ । ਲਖਵੀਰ ਸਿੰਘ (28) ਦਾ ਉਸ ਦੀ ਆਪਣੀ ਭੂਆ ਦੇ ਮੁੰਡੇ ਨਾਲ ਬੀਤੇ ਦਿਨ ਰਾਤ ਝਗੜਾ ਹੋ ਗਿਆ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਲਖਵੀਰ ਸਿੰਘ ਦੇ ਭੂਆ ਦੇ ਮੁੰਡੇ ਨੇ ਗੁੱਸੇ ਵਿੱਚ ਆ ਕੇ ਲਖਵੀਰ ਸਿੰਘ ਜਾਨੀ ਆਪਣੇ ਮਾਮੇ ਦੇ ਮੁੰਡੇ ਉਪੱਰ ਤੇਜਧਾਰ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਸ ਦੇ ਸਰੀਰ ਉੱਪਰ ਚਾਕੂ ਨਾਲ ਕਈ ਵਾਰ ਕਰ ਦਿੱਤੇ ਜਿਸ ਕਾਰਨ ਲਖਵੀਰ ਸਿੰਘ (ਜੋ ਕਿ ਪੰਜਾਬ ਦੇ ਜ਼ਿਲ੍ਹਾ ਫਤਿਹਗ੍ਹੜ ਨਾਲ ਸਬੰਧਤ ਸੀ) ਖੂਨ ਨਾਲ ਲੱਥ-ਪੱਥ ਹੋ ਗਿਆ ।ਲਖਵੀਰ ਸਿੰਘ ਦੇ ਇਟਾਲੀਅਨ ਮਾਲਕਾਂ ਨੇ ਜਦੋਂ ਇਹ ਰੌਲਾ ਸੁਣਿਆ ਤਾਂ ਉਹ ਤੁਰੰਤ ਕਮਰੇ ਵਿੱਚ ਆ ਗਏ ਜਿੱਥੇ ਉਹਨਾਂ ਲਖਵੀਰ ਸਿੰਘ ਨੁੰ ਖੂਨ ਨਾਲ ਲੱਥ-ਪੱਥ ਦੇਖਿਆ ਅਤੇ ਤੁਰੰਤ ਹੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸਥਾਨਕ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਮ੍ਰਿਤਕ ਲਖਵੀਰ ਸਿੰਘ ਦੇ ਕਾਤਲ ਉਸ ਦੀ ਭੂਆ ਦੇ ਮੁੰਡੇ ਨੇ ਪਹਿਲਾਂ ਤਾਂ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਪਰ ਪੁਲਸ ਦੀ ਸਖ਼ਤੀ ਅੱਗੇ ਕਾਤਲ ਨੂੰ ਗੁਨਾਹ ਕਬੂਲ ਕਰਨਾ ਹੀ ਪਿਆ । ਪੁਲਸ ਨੇ ਲਾਸ਼ ਨੂੰ ਈਬੋਲੀ ਹਸਪਤਾਲ ਜਮ੍ਹਾ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਭਰਾ ਹੱਥੋ ਭਰਾ ਦੇ ਕਤਲ ਦੀ ਇਸ ਖੌਫ਼ਨਾਕ ਘਟਨਾ ਨਾਲ ਪੂਰੇ ਇਲਾਕੇ ਅੰਦਰ ਮਾਤਮ ਹੈ । ਪੁਲਸ ਇਸ ਕਤਲ ਦੇ ਕਾਰਨਾਂ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ।


Related News