ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ 'ਚ ਸਜਾਏ ਨਗਰ ਕੀਰਤਨ 'ਚ ਸੰਗਤਾਂ ਦਾ ਉਮੜਿਆ ਸੈਲਾਬ (ਵੀਡੀਓ)

09/15/2018 7:18:53 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ 531ਵੇਂ ਪਾਵਨ ਵਿਆਹ ਪੁਰਬ ਦੀ ਖੁਸ਼ੀ 'ਚ ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜੋ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਰਵਾਨਾ ਹੋਇਆ। ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਤਲਵੰਡੀ ਪੁਲ ਚੌਕ ਤੋਂ ਹੁੰਦੇ ਹੋਏ ਖਾਲਸਾ ਮਾਰਬਲ ਹਾਊਸ ਤੱਕ ਪੈਦਲ ਆਇਆ ਜੋ ਕਿ ਤਲਵੰਡੀ ਚੌਧਰੀਆਂ, ਮੁੰਡੀ ਮੋੜ, ਫੱਤੂਢੀਂਗਾ, ਰੱਤੜਾ, ਉੱਚਾ, ਸੈਫਲਾਬਾਦ, ਘਣੀਏ ਕੇ ਖੈੜਾ ਬੇਟ, ਸੁਰਖਪੁਰ, ਸੰਗੋਜਲਾ, ਜਾਤੀਕੇ, ਭੰਡਾਲ ਬੇਟ, ਧਾਲੀਵਾਲ ਬੇਟ, ਅੱਡਾ ਮਿਆਣੀ ਬਾਕਰਪੁਰ, ਢਿਲਵਾਂ, ਬਿਆਸ, ਬਾਬਾ ਬਕਾਲਾ ਸਾਹਿਬ, ਅੱਚਲ ਸਾਹਿਬ, ਬਟਾਲਾ ਸ਼ਹਿਰ 'ਚ ਦੀ ਹੁੰਦੇ ਹੋਏ ਰਾਤ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਬਟਾਲਾ ਪੁੱਜ ਕੇ ਸਮਾਪਤ ਹੋਇਆ ।

PunjabKesari

ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਹੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਭਾਈ ਗੁਰਪ੍ਰੀਤ ਸਿੰਘ ਕਥਾ ਵਾਚਕ ਨੇ ਸੰਗਤਾਂ ਨੂੰ ਗੁਰਇਤਿਹਾਸ ਸੁਣਾਇਆ । ਉਪਰੰਤ ਪੰਜ ਪਿਆਰੇ ਸਾਹਿਬਾਨ, ਪੰਜ ਦੁਲਾਰੇ ਸਾਹਿਬਾਨ ਤੋਂ ਇਲਾਵਾ ਬਟਾਲਾ ਸਾਹਿਬ ਤੋਂ ਜਥੇ ਗੁਰਿੰਦਰਪਾਲ ਸਿੰਘ ਗੋਰਾ ਮੈਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਪਹੁੰਚੀਆਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਨਗਰ ਕੀਰਤਨ 'ਚ ਸ਼ਰਧਾਲੂ ਸੰਗਤਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ੁਭ ਵਿਆਹ ਦੀ ਖੁਸ਼ੀ 'ਚ ਜਿੱਥੇ ਗੁਰਬਾਣੀ ਸਿਮਰਨ ਕੀਤਾ ਉਥੇ ਹੀ ਗੁਰੂ ਸਾਹਿਬ ਦੀ ਮਹਿੰਮਾ ਦਾ ਗੁਣਗਾਇਨ ਕਰਦਿਆਂ ਧਾਰਮਿਕ ਸ਼ਬਦ ਵੀ ਗਾਏ। ਇਸ ਸਮੇਂ ਨਗਰ ਕੀਰਤਨ 'ਚ ਸ਼ਾਮਲ ਫੁੱਲਾਂ ਵਾਲੀ ਪਾਲਕੀ ਸਾਹਿਬ 'ਚ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬੜੇ ਸਤਿਕਾਰ ਨਾਲ ਸਜਾਇਆ ਗਿਆ, ਜਿਸ ਉੱਪਰ ਥਾਂ-ਥਾਂ 'ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।

PunjabKesari

ਸੰਗਤਾਂ ਵੱਲੋਂ ਫਲ ਫਰੂਟ , ਮਿਠਿਆਈਆਂ ਵੰਡੀਆਂ ਗਈਆਂ ਅਤੇ ਚਾਹ ਪਕੌੜੇ ਦੇ ਲੰਗਰ ਲਗਾਏ ਗਏ । ਤਲਵੰਡੀ ਚੌਧਰੀਆਂ, ਮੁੰਡੀ ਮੋੜ, ਵਿਖੇ ਸੰਗਤਾਂ ਵੱਲੋਂ ਸੰਤ ਬਾਬਾ ਗੁਰਚਰਨ ਸਿੰਘ ਜੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਅਗਵਾਈ ਹੇਠ ਗੁਰੂ ਕੇ ਲੰਗਰ ਲਗਾਏ ਗਏ ਅਤੇ ਗੁਰਦੁਆਰਾ ਲੰਗਰ ਸਾਹਿਬ ਉੱਚਾ ਬੇਟ ਵਿਖੇ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੰਤ ਬਾਬਾ ਲੀਡਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਗਰ ਕੀਰਤਨ ਦਾ ਸਵਾਗਤ ਪਵਿੱਤਰ ਵੇਈ ਕਿਨਾਰੇ ਕੀਤਾ ਗਿਆ ਅਤੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਗਿਆ ।

 

PunjabKesari

ਨਗਰ ਕੀਰਤਨ ਦੌਰਾਨ ਸਤਿਗੁਰੂ ਜੀ ਨੂੰ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਸ਼ਾਨਦਾਰ ਸਲਾਮੀ ਵੀ ਦਿੱਤੀ ਗਈ। ਨਗਰ ਕੀਰਤਨ 'ਚ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਪੰਜਾਬ ਦੀ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ , ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇ ਗੁਰਿੰਦਰਪਾਲ ਸਿੰਘ ਗੋਰਾ ਬਟਾਲਾ, ਬੀਬੀ ਜਗੀਰ ਕੌਰ ਬੇਗੋਵਾਲ, ਜਥੇ ਸਰਵਣ ਸਿੰਘ ਕੁਲਾਰ ਫਗਵਾੜਾ , ਜਥੇ ਜਰਨੈਲ ਸਿੰਘ ਡੋਗਰਾਂਵਾਲ ਕਪੂਰਥਲਾ,  ਜਥੇ ਬਲਦੇਵ ਸਿੰਘ ਕਲਿਆਣ ਸ਼ਾਹਕੋਟ (ਸਾਰੇ ਮੈਂਬਰ ਐੱਸ. ਜੀ. ਪੀ. ਸੀ ) ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਕਾਂਗਰਸ ਨੇਤ , ਮਹਿੰਦਰ ਸਿੰਘ ਆਹਲੀ ਸ਼ਕੱਤਰ ਸ਼੍ਰੋਮਣੀ ਕਮੇਟੀ ਚੇਅਰਮੈਨ ਕਾਲਜ ਫਤਿਹਗੜ੍ਹ ਸਾਹਿਬ , ਸੰਤ ਬਾਬਾ ਜਗਜੀਤ ਸਿੰਘ ਜੀ ਭੂਰੀ ਵਾਲੇ , ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਸੇਵਾਦਾਰ , ਗੁਰਦੁਆਰਾ ਬੇਰ ਸਾਹਿਬ ਦੇ ਨਵੇਂ-ਨਿਯੁਕਤ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ, ਮੈਨੇਜਰ ਭਾਈ ਜਰਨੈਲ ਸਿੰਘ ਬੂਲੇ, ਗੁਰਦੁਆਰਾ ਕੰਧ ਸਾਹਿਬ ਬਟਾਲਾ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਭਾਟੀਆ, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਪ੍ਰਤਾਪ ਸਿੰਘ ਮੀਤ ਮੈਨੇਜਰ ਸਿੰਘ , ਮਾਸਟਰ ਗੁਰਦੇਵ ਸਿੰਘ ਪੀ. ਏ. ਟੂ. ਲੋਧੀ ਨੰਗਲ , ਸੁਰਜੀਤ ਸਿੰਘ ਪ੍ਰਧਾਨ ਬਟਾਲਾ, ਕਰਤਾਰ ਸਿੰਘ, ਕਰਮ ਸਿੰਘ ਬਟਾਲਾ, ਰਣਜੀਤ ਸਿੰਘ ਰਤਨਪਾਲ, ਜਗਜੀਤ ਸਿੰਘ ਨੰਬਰਦਾਰ, ਪਰਮਜੀਤ ਸਿੰਘ ਮੁੱਲਾਂ ਕਾਲਾ ਆਦਿ ਹੋਰ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ ।

PunjabKesari


Related News