ਚੋਰੀ ਦੌਰਾਨ ਛਿੜਕੀ ਸਪ੍ਰੇਅ ਨੇ ਔਰਤ ਦੀ ਖੋਹੀ ਆਵਾਜ਼, ਦੋ ਸਾਲਾਂ ਬਾਅਦ ਮੁੜ ਬੋਲੀ

09/15/2018 3:35:03 PM

ਕੈਲਗਰੀ(ਏਜੰਸੀ)— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਦੋ ਸਾਲ ਪਹਿਲਾਂ ਵਾਪਰੀ ਲੁੱਟ-ਖੋਹ ਦੌਰਾਨ ਇਕ ਔਰਤ ਦੀ ਆਵਾਜ਼ ਚਲੇ ਗਈ ਸੀ ਅਤੇ ਹੁਣ 2 ਸਾਲਾਂ ਬਾਅਦ ਉਹ ਮੁੜ ਬੋਲਣ ਯੋਗ ਹੋਈ ਹੈ। ਕੈਥਲੀਨ ਮੌਰੀਸਨ ਨੇ ਦੱਸਿਆ ਕਿ ਜੂਨ 2016 'ਚ ਉਹ ਆਪਣੇ ਪ੍ਰੇਮੀ ਨਾਲ ਘੁੰਮ ਰਹੀ ਸੀ ਕਿ ਇਕ ਚੋਰ ਨੇ ਉਨ੍ਹਾਂ 'ਤੇ ਇਕ ਸਪ੍ਰੇਅ ਕੀਤੀ ਅਤੇ ਉਸ ਦਾ ਪਰਸ ਖੋਹ ਲਿਆ। ਕੈਥਲੀਨ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਜਦ ਉਹ ਮਦਦ ਲਈ ਚੀਕ ਰਹੀ ਸੀ ਤਾਂ ਅਚਾਨਕ ਉਸ ਦੀ ਆਵਾਜ਼ ਵੀ ਬੰਦ ਹੋ ਗਈ। ਉਸ ਨੇ ਦੱਸਿਆ ਕਿ ਭਾਵੇਂ ਚੋਰ ਉਸ ਦਾ 50 ਡਾਲਰ ਦਾ ਪਰਸ ਚੋਰੀ ਕਰਨ ਆਇਆ ਸੀ ਪਰ ਇਸ ਦੌਰਾਨ ਉਹ ਉਸ ਦੀ ਆਵਾਜ਼ ਵੀ ਲੈ ਗਿਆ। ਉਹ ਗਾਇਕਾ ਰਹੀ ਹੈ ਅਤੇ ਗੀਤ ਗਾਏ ਬਿਨਾਂ ਉਸ ਦੀ ਸਵੇਰ ਨਹੀਂ ਹੁੰਦੀ ਸੀ ਪਰ ਦੋ ਸਾਲਾਂ ਤਕ ਉਹ ਚੁੱਪ ਰਹੀ। ਡਾਕਟਰਾਂ ਦੀ ਦਵਾਈ ਅਤੇ ਉਸ ਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਕਾਰਨ ਕੈਥਲੀਨ ਦੀ ਆਵਾਜ਼ ਵਾਪਸ ਆ ਗਈ ਹੈ। ਉਸ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਉਸ ਦੇ ਫੈਨਜ਼ ਉਸ ਦੀ ਆਵਾਜ਼ ਸੁਣਨ ਲਈ ਕਾਹਲੇ ਹਨ। ਉਸ ਨੇ ਡਾਕਟਰਾਂ ਦਾ ਧੰਨਵਾਦ ਕੀਤਾ ਕਿ ਉਹ ਇਸ ਯੋਗ ਹੋ ਸਕੀ ਹੈ ਕਿ ਹੁਣ ਉਹ ਗਾ ਸਕੇਗੀ ਅਤੇ ਬਹੁਤ ਸਾਰੀਆਂ ਗੱਲਾਂ ਕਰ ਸਕੇਗੀ।


Related News