ਪਾਕਿਸਤਾਨ ’ਤੇ 300 ਖਰਬ ਰੁਪਏ ਦਾ ਕਰਜ਼ਾ : ਇਮਰਾਨ

09/15/2018 1:07:49 PM

ਇਸਲਾਮਾਬਾਦ- ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ’ਤੇ 300 ਖਰਬ ਰੁਪਏ ਦਾ ਕਰਜ਼ਾ ਹੈ ਅਤੇ ਦੇਸ਼ ਨੂੰ ਬਚਾਉਣ ਲਈ ਜਵਾਬਦੇਹੀ ਬਹੁਤ ਜ਼ਰੂਰੀ ਹੈ। ਖਾਨ ਨੇ ਸ਼ੁੱਕਰਵਾਰ ਨੂੰ ਸਿਵਲ ਸਰਵਿਸਿਜ਼ ਕਰਮਚਾਰੀਅਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਜੇਕਰ ਜਵਾਬਦੇਹੀ ਨਹੀਂ ਹੋਵੇਗੀ ਤਾਂ ਦੇਸ਼ ਨੂੰ ਬਚਾਇਅਾ ਨਹੀਂ ਜਾ ਸਕਦਾ।’’

ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਾਰਨ ਹੀ ਦੇਸ਼ ਗਰੀਬ ਹਨ। ਖਾਨ ਨੇ ਜ਼ੋਰ ਦੇ ਕੇ ਕਿਹਾ, ‘‘ਜਦੋਂ ਤਕ ਅਸੀ ਖੁਦ ’ਚ ਤਬਦੀਲੀ ਨਹੀਂ ਕਰਾਂਗੇ। ਤਰੱਕੀ ਨਹੀਂ ਕਰ ਸਕਾਂਗੇ। ਜਨਤਾ ਨਾਲ ਸਿਅਾਸੀ ਅਤੇ ਨੌਕਰਸ਼ਾਹ ਸਾਰਿਅਾਂ ਨੂੰ ਖੁਦ ਵਿਚ ਤਬਦੀਲੀ ਲਿਅਾਉਣੀ ਹੋਵੇਗੀ। ਅਸੀਂ ਦੇਸ਼ ’ਤੇ ਚੜ੍ਹੇ ਉਪਰੋਕਤ ਕਰਜ਼ੇ ਲਈ ਰੋਜ਼ਾਨਾ 6 ਅਰਬ ਰੁਪਏ ਦੇ ਵਿਅਾਜ ਦਾ ਭੁਗਤਾਨ ਕਰ ਰਹੇ ਹਾਂ। ਸਾਡੇ ਕੋਲ ਦੇਸ਼ ਨੂੰ ਚਲਾਉਣ ਲਈ ਸਰੋਤ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਜਵਾਬਦੇਹੀ ਜ਼ਰੂਰੀ ਹੈ ਅਤੇ ਰਾਸ਼ਟਰ ਨੂੰ ਕਰਜ਼ੇ ਤੋਂ ਉਭਾਰਨ ਲਈ ਤਬਦੀਲੀ ਜ਼ਰੂਰੀ ਹੈ।’’


Related News