ਸ਼ਨੀਵਾਰ ਕਰੋ ਇਹ ਕੰਮ, ਹੋਵੇਗਾ ਧਨ ''ਚ ਵਾਧਾ

9/15/2018 12:36:53 PM

ਜਲੰਧਰ— ਘਰ-ਪਰਿਵਾਰ 'ਤੇ ਆ ਰਹੇ ਕਿਸੇ ਵੀ ਮੁਸ਼ਕਲ ਦਾ ਹੱਲ ਕਰਨ 'ਚ ਜੋਤਿਸ਼ ਅਤੇ ਵਾਸਤੂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਰ ਦਿਨ ਅਤੇ ਵਾਰ ਦਾ ਆਪਣਾ-ਆਪਣਾ ਮਹੱਤਵ ਹੁੰਦਾ ਹੈ। ਸ਼ਨੀਵਾਰ ਦਾ ਦਿਨ ਸ਼ਨੀਦੇਵ ਦਾ ਹੁੰਦਾ ਹੈ। ਸ਼ਾਸਤਰਾਂ 'ਚ ਸ਼ਨੀ ਦਾ ਸੰਬੰਧ ਛਾਇਆ ਅਤੇ ਹਨ੍ਹੇਰੇ ਨਾਲ ਹੈ। ਸ਼ਨੀਵਾਰ ਦੇ ਦਿਨ ਕਾਲੀ ਸ਼ਕਤੀਆਂ ਆਪਣਾ ਪ੍ਰਭਾਵ ਲੋਕਾਂ 'ਤੇ ਅਸਰ ਦਿਖਾਉਂਦੀਆਂ ਹਨ ਪਰ ਇਨ੍ਹਾਂ ਤੋਂ ਬਚਣ ਲਈ ਅਤੇ ਸ਼ਨੀ ਨੂੰ ਖੁਸ਼ ਕਰਨ ਲਈ ਅਨੇਕ ਪ੍ਰਕਾਰ ਦੇ ਹੱਲਾਂ ਦਾ ਵਰਣਨ ਸ਼ਾਸਤਰਾਂ 'ਚ ਕੀਤਾ ਗਿਆ ਹੈ। ਜਿਸ ਨੂੰ ਕਰਨ ਨਾਲ ਘਰ 'ਚੋਂ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ।
ਲੋਬਾਨ ਸ਼ਨੀ ਦਾ ਪਿਆਰਾ ਇਕ ਅਜਿਹਾ ਪੱਥਰ ਹੈ। ਜਿਸ ਦਾ ਧੂਫ ਕਰਨ ਨਾਲ ਸ਼ਨੀਦੇਵ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਨਕਾਰਾਤਮਕ ਸ਼ਕਤੀਆਂ ਦਾ ਅੰਤ ਹੁੰਦਾ ਹੈ। ਲੋਬਾਨ 'ਚ ਸਭ ਤੋਂ ਜ਼ਿਆਦਾ ਲੋਹਾ ਪਾਇਆ ਜਾਂਦਾ ਹੈ। ਜਿਸ ਦੇ ਚੱਲਦੇ ਇਕ ਵਿਸ਼ਿਸਟ ਧੂੰਆਂ ਪੈਦਾ ਹੁੰਦਾ ਹੈ। ਜਿਸ ਦੇ ਪ੍ਰਭਾਵ ਨਾਲ ਕਾਲੀਆਂ ਸ਼ਕਤੀਆਂ ਅਤੇ ਨਕਾਰਾਤਮਕ ਸ਼ਕਤੀਆਂ ਉਸ ਜਗ੍ਹਾ ਨੂੰ ਛੱਡ ਦਿੰਦੀਆਂ ਹਨ। ਇਸ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਅਤੇ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ।
ਇਹ ਉਪਾਅ ਹੋ ਸਕੇ ਤਾਂ ਰੋਜ਼ ਕਰੋ। ਗੁਪਤ ਰੂਪ ਨਾਲ ਇਸ ਉਪਾਅ ਨੂੰ ਕਰੋ। ਇਸ ਨਾਲ ਕੁਝ ਹੀ ਦਿਨਾਂ 'ਚ ਘਰ 'ਚ ਧਨ ਦੀ ਕਮੀ ਪੂਰੀ ਹੋਵੇਗੀ।
ਵਿਸ਼ੇਸ਼— ਘਰ 'ਚ ਹਮੇਸ਼ਾ ਲਕਸ਼ਮੀ ਦਾ ਵਾਸ ਰਹੇ ਇਸ ਲਈ ਕਣਕ ਹਮੇਸ਼ਾ ਸ਼ਨੀਵਾਰ ਨੂੰ ਹੀ ਪਿਸਵਾਓ ਅਤੇ ਇਸ 'ਚ ਥੋੜ੍ਹੇ ਕਾਲੇ ਛੋਲੇ ਜ਼ਰੂਰ ਮਿਲਾ ਲਓ। ਉਸ ਆਟੇ ਦੀ ਸਭ ਤੋਂ ਪਹਿਲੀ ਰੋਟੀ ਗਾਂ ਨੂੰ ਜ਼ਰੂਰ ਖਿਲਾਓ ਅਤੇ ਅੰਤ ਵਾਲੀ ਰੋਟੀ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਕੁੱਤੇ ਨੂੰ ਖਿਲਾਓ।