ਗਠੀਏ ਦੇ ਦਰਦ ਨੂੰ ਜੜ੍ਹ ਤੋਂ ਖਤਮ ਕਰਦਾ ਹੈ ਇਹ ਅਸਰਦਾਰ ਘਰੇਲੂ ਨੁਸਖਾ

09/15/2018 10:45:48 AM

ਨਵੀਂ ਦਿੱਲੀ— ਅੱਜਕਲ ਲੋਕ ਕਈ ਤਰ੍ਹਾਂ ਦੀਆਂ ਹੈਲਥ ਸੰਬੰਧੀ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ 'ਚੋਂ ਇਕ ਹੈ ਗਠੀਏ ਦੀ ਸਮੱਸਿਆ। ਇਸ ਸਮੱਸਿਆ ਕਾਰਨ ਵਿਅਕਤੀ ਨੂੰ ਲੰਬੇ ਸਮੇਂ ਤਕ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿਣਾ ਪੈਂਦਾ ਹੈ। ਜਦੋਂ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਤਾਂ ਗਠੀਏ ਦੀ ਸਮੱਸਿਆ ਹੋਣ ਲੱਗਦੀ ਹੈ। ਯੂਰਿਕ ਐਸਿਡ ਕਈ ਤਰ੍ਹਾਂ ਦੇ ਆਹਾਰਾਂ ਨੂੰ ਲੈਣ ਨਾਲ ਹੁੰਦਾ ਹੈ। ਗਠੀਆ ਰੋਗ ਹੋਣ 'ਤੇ ਜੋੜਾਂ 'ਚ ਸੋਜ ਦਿਖਾਈ ਦੇਣ ਲੱਗਦੀ ਹੈ। ਇਸ ਦੇ ਨਾਲ ਹੀ ਚਲਣ-ਫਿਰਣ 'ਚ ਵੀ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਕ ਖਾਸ ਨੁਸਖਾ ਦੱਸਣ ਜਾ ਰਹੇ ਹਾਂ ਜੋ ਹਮੇਸ਼ਾ ਲਈ ਇਸ ਰੋਗ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰੇਗਾ। ਉਹ ਨੁਸਖਾ ਹੈ ਪਪੀਤੇ ਦੀ ਚਾਹ।
ਪਪੀਤੇ ਦੀ ਚਾਹ ਗਠੀਏ ਰੋਗ 'ਚ ਬਹੁਤ ਹੀ ਲਾਭਕਾਰੀ ਹੁੰਦੀ ਹੈ। ਇਸ ਨੂੰ ਨਿਯਮਿਤ ਪੀਣ ਨਾਲ ਗਠੀਏ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਪਪੀਤੇ ਦੀ ਚਾਹ ਬਣਾਉਣ ਦੀ ਤਰੀਕਾ ਦੱਸਣ ਜਾ ਰਹੇ ਹਾਂ ਤਾਂ ਆਓ ਜਾਣਦੇ ਹਾਂ ਕਿਵੇਂ ਤੁਸੀਂ ਪਪੀਤੇ ਦੀ ਚਾਹ ਬਣਾ ਕੇ ਪੀ ਸਕਦੇ ਹੋ।
 

ਚਾਹ ਬਣਾਉਣ ਲਈ ਸਮੱਗਰੀ 
-
750 ਮਿਲੀਗ੍ਰਾਮ ਪਾਣੀ
- 180 ਗ੍ਰਾਮ ਕੱਚੇ ਪਪੀਤੇ ਦੇ ਟੁਕੜੇ
- 2 ਗ੍ਰੀਨ ਟੀ ਬੈਗ
 

ਪਪੀਤੇ ਦੀ ਚਾਹ ਬਣਾਉਣ ਦੀ ਵਿਧੀ 
ਪਪੀਤੇ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਹਰੇ ਪਪੀਤੇ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਫਿਰ ਇਨ੍ਹਾਂ ਟੁਕੜਿਆਂ ਨੂੰ ਪਾਣੀ 'ਚ ਪਾ ਕੇ ਘੱਟ ਗੈਸ 'ਤੇ ਪੱਕਣ ਲਈ ਰੱਖ ਦਿਓ। ਜਦੋਂ ਪਾਣੀ 'ਚ ਉਬਾਲ ਆਉਣ ਲੱਗੇ ਤਾਂ ਤਕਰੀਬਨ 10 ਮਿੰਟ ਲਈ ਇਸ ਪਾਣੀ ਨੂੰ ਠੰਡਾ ਹੋਣ ਦਿਓ। ਪਾਣੀ ਠੰਡਾ ਹੋ ਜਾਵੇ ਤਾਂ ਪਪੀਤੇ ਦੇ ਟੁਕੜਿਆਂ ਨੂੰ ਵੱਖ ਕਰ ਲਓ। ਫਿਰ ਇਸ ਪਾਣੀ 'ਚ ਗ੍ਰੀਨ ਟੀ ਬੈਗ ਪਾ ਕੇ 3 ਮਿੰਟ ਲਈ ਇੰਝ ਹੀ ਰਹਿਣ ਦਿਓ। ਜਦੋਂ ਚਾਹ ਪੀਣ ਦਾ ਮਨ ਕਰੇ ਤਾਂ ਪਪੀਤੇ ਵਾਲੀ ਚਾਹ ਦੀ ਵਰਤੋਂ ਕਰੋ। ਕੁਝ ਦਿਨਾਂ ਤਕ ਅਜਿਹਾ ਕਰਨ ਨਾਲ ਗਠੀਏ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
 

ਪਪੀਤੇ ਦੀ ਚਾਹ ਪੀਣ ਦੇ ਫਾਇਦੇ 
ਗਠੀਏ ਦੇ ਦਰਦ ਤੋਂ ਰਾਹਤ ਮਿਲਣ ਦੇ ਨਾਲ ਹੀ ਇਸ ਚਾਹ ਨੂੰ ਪੀਣ ਨਾਲ ਸਰੀਰ ਦੇ ਬਾਕੀ ਹਿੱਸਿਆਂ ਦੀ ਸੋਜ਼ ਵੀ ਘੱਟ ਹੁੰਦੀ ਹੈ। ਇਹ ਚਾਹ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਦਾ ਕੰਮ ਵੀ ਕਰਦੀ ਹੈ। ਇਸ ਤੋਂ ਇਲਾਵਾ ਇਹ ਚਾਹ ਬਾਡੀ ਨੂੰ ਡਿਟਾਕਸ ਕਰਨ 'ਚ ਵੀ ਸਹਾਈ ਹੁੰਦੀ ਹੈ।


Related News