ਬਚਪਨ ’ਚ ਵਰਤੀ ਗਈ ਲਾਪਰਵਾਹੀ ਬਣ ਸਕਦੀ ਹੈ ਲਿਵਰ ਦੇ ਕੈਂਸਰ ਦਾ ਕਾਰਨ

09/15/2018 9:59:00 AM

ਨਵੀਂ ਦਿੱਲੀ— ਬਚਪਨ ’ਚ ਵਰਤੀਆਂ ਗਈਆਂ ਸਿਹਤ ਸਬੰਧੀ ਕੁਝ ਲਾਪਰਵਾਹੀਆਂ ਸਬੰਧੀ ਕਈ ਲੋਕਾਂ ਨੂੰ ਭਵਿੱਖ ਵਿਚ ਖਤਰਨਾਕ ਬੀਮਾਰੀਆਂ ਨਾਲ ਜੂਝਣ ਲਈ ਮਜਬੂਰ ਹੋਣਾ ਪੈਂਦਾ ਹੈ। ਇਨ੍ਹਾਂ ਲਾਪਰਵਾਹੀਆਂ ’ਚੋਂ ਇਕ ਲਾਪਰਵਾਹੀ ਹੈਪੇਟਾਈਟਿਸ ਦੇ ਵੈਕਸੀਨੇਸ਼ਨ ਨੂੰ ਲੈ ਕੇ ਵੀ ਹੈ। ਮਾਤਾ-ਪਿਤਾ ਦੀ ਲਾਪਰਵਾਹੀ ਕਾਰਨ ਹੈਪੇਟਾਈਟਿਸ ਦੇ ਵੈਕਸੀਨੇਸ਼ਨ ਤੋਂ ਵਾਂਝੇ ਰਹੇ ਬੱਚਿਆਂ ਨੂੰ ਬਾਲਗ ਅਵਸਥਾ ਵਿਚ ਜਾ ਕੇ ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ। ਜੀ ਹਾਂ ਮੈਡੀਕਲ ਰਿਸਰਚ ’ਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਲਿਵਰ ਵਿਚ ਹੋਣ ਵਾਲੇ ਕੈਂਸਰ ਦਾ ਇਕ ਵੱਡਾ ਕਾਰਨ ਹੈਪੇਟਾਈਟਿਸ ਦਾ ਵਾਇਰਸ ਹੈ।
ਢਲਦੀ ਉਮਰ ਨਾਲ ਲਿਵਰ ’ਚ ਵਧਦਾ ਕੈਂਸਰ ਦਾ ਪ੍ਰਭਾਵ
ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਡਾਕਟਰ ਪੀ. ਕੇ. ਦਾਸ ਨੇ ਜੀ-ਡਿਜੀਟਲ ਨਾਲ ਗੱਲਬਾਤ ਵਿਚ ਦੱਸਿਆ ਕਿ ਹੈਪੇਟਾਈਟਿਸ ਦਾ ਵਾਇਰਸ ਬੇਹੱਦ ਹੌਲੀ ਰਫਤਾਰ ਨਾਲ ਲਿਵਰ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਯੁਵਾ ਅਵਸਥਾ ਵਿਚ ਹੈਪੇਟਾਈਟਿਸ ਦੇ ਵਾਇਰਸ ਦਾ ਅਸਰ ਨਜ਼ਰ ਨਹੀਂ ਆਉਂਦਾ ਹੈ ਕਿਉਂਕਿ ਸਰੀਰ ਵਿਚ ਮੌਜੂਦ ਤਾਕਤ ਹੈਪੇਟਾਈਟਿਸ ਵਾਇਰਸ ਦੇ ਪ੍ਰਭਾਵ ਨੂੰ ਦਬਾ ਕੇ ਰੱਖਦੀ ਹੈ। ਜਿਵੇਂ-ਜਿਵੇਂ ਸਰੀਰ ਦੀ ਸ਼ਕਤੀ ਘਟਦੀ ਜਾਂਦੀ ਹੈ, ਉਵੇਂ-ਉਵੇਂ ਕੈਂਸਰ ਦੀ ਬੀਮਾਰੀ ਲਿਵਰ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ।


Related News