ਮੋਟਰਸਾਈਕਲ ਚੋਰੀ ਹੋਣ ਸਬੰਧੀ ਕੇਸ ਦਰਜ

09/15/2018 6:55:51 AM

ਫਗਵਾਡ਼ਾ,(ਹਰਜੋਤ)- ਲਵਲੀ ਯੂਨੀਵਰਸਿਟੀ ਦੇ ਲਾਅ ਗੇਟ ਦੇ ਬਾਹਰੋਂ ਇਕ ਮੋਟਰਸਾਈਕਲ ਚੋਰੀ ਹੋਣ ਦੇ ਸਬੰਧ ’ਚ ਸਤਨਾਮਪੁਰਾ ਪੁਲਸ ਨੇ ਧਾਰਾ 379 ਅਧੀਨ ਕੇਸ ਦਰਜ ਕੀਤਾ ਹੈ। ਮੋਟਰਸਾਈਕਲ ਦੇ ਮਾਲਕ ਆਕਰਿਤ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਲਾਅ ਗੇਟ ਨੇ ਦਰਜ ਕਰਵਾਈ ਰਿਪੋਰਟ ’ਚ ਕਿਹਾ ਕਿ ਉਸ ਦਾ ਦੋਸਤ ਸਾਹਿਲ ਸ਼ਰਮਾ ਉਸ ਦਾ ਬੁੱਲਟ ਮੋਟਰਸਾਈਕਲ ਨੰਬਰ ਜੇ ਕੇ 02 ਯੂ ਐੱਸ 2311 ਲੈ ਕੇ ਗਿਆ ਸੀ ਜਦੋਂ ਉਸ ਨੇ ਲਿਆ ਕੇ ਵਾਪਸ ਖਡ਼੍ਹਾ ਕਰ ਦਿੱਤਾ ਅਤੇ ਅਗਲੇ ਦਿਨ ਦੇਖਿਆ ਤਾਂ ਮੋਟਰਸਾਈਕਲ ਗਾਇਬ ਸੀ। ਜਿਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।


Related News