ਨਸ਼ੇ ਵਾਲੀਅਾਂ 170 ਗੋਲੀਅਾਂ ਸਣੇ ਨੌਜਵਾਨ ਪੁਲਸ ਅੜਿੱਕੇ

09/15/2018 6:48:59 AM

ਕਪੂਰਥਲਾ, (ਮੱਲ੍ਹੀ)- ਐੱਸ. ਟੀ. ਐੱਫ. ਫਗਵਾਡ਼ਾ ਤੇ ਸੁਲਤਾਨਪੁਰ ਲੋਧੀ ਵਿੰਗ ਦੇ ਇੰਚਾਰਜ ਸਲਵੈਸਟਰ ਮਸੀਹ ਮੁਤਾਬਿਕ ਬੀਤੀ 13 ਸਤੰਬਰ ਨੂੰ ਉਨ੍ਹਾਂ ਦੀ ਟੀਮ ਨੇ ਵਿੰਗ ਦੇ ਕਰਮਚਾਰੀ ਸਾਥੀ ਗੁਰਦੇਵ ਸਿੰਘ, ਕੁਲਦੀਪ ਸਿੰਘ ਤੇ ਮੇਜਰ ਸਿੰਘ ਆਦਿ ਨੇ 170 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ, ਜਿਸ ਨੇ ਆਪਣਾ ਨਾਂ ਗਗਨਦੀਪ ਸਿੰਘ ਦੀਪਾ ਪੁੱਤਰ ਕਰਨੈਲ ਸਿੰਘ ਵਾਸੀ ਸੇਚਾਂ (ਸੁਲਤਾਨਪੁਰ ਲੋਧੀ) ਦਸਿਆ ਨੂੰ ਥਾਣਾ ਸਦਰ ਸੁਲਤਾਨਪੁਰ ਲੋਧੀ ਹਵਾਲੇ ਕੀਤਾ ਗਿਆ ਹੈ, ਜਿਥੇ ਉਸ ਉਪਰ ਐੱਨ. ਡੀ. ਪੀ. ਸੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।
 


Related News