ਸਿਵਲ ਹਸਪਤਾਲ ’ਚੋਂ ਚੈੱਕਅਪ ਕਰਵਾ ਕੇ ਵਾਪਸ ਆਏ ਹਵਾਲਾਤੀ ਤੋਂ 41 ਗ੍ਰਾਮ ਹੈਰੋਇਨ ਬਰਾਮਦ

09/15/2018 6:46:17 AM

ਕਪੂਰਥਲਾ, (ਭੂਸ਼ਣ)- ਸਿਵਲ ਹਸਪਤਾਲ ਕਪੂਰਥਲਾ ਤੋਂ ਮੈਡੀਕਲ ਚੈੱਕਅਪ ਕਰਵਾ ਕੇ ਪਰਤੇ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ’ਚ ਬੰਦ ਇਕ ਹਵਾਲਾਤੀ ਤੋਂ ਜੇਲ ’ਚ ਤਾਇਨਾਤ ਸੁਰੱਖਿਆ ਕਰਮਚਾਰੀਅਾਂ ਨੇ ਤਲਾਸ਼ੀ ਦੌਰਾਨ 41 ਗ੍ਰਾਮ ਹੈਰੋਇਨ ਅਤੇ 4 ਗਰਾਮ ਚਰਸ ਬਰਾਮਦ ਕੀਤੀ ਹੈ। ਮੁਲਜ਼ਮ ਹਵਾਲਾਤੀ  ਦੇ ਖਿਲਾਫ ਜਿਥੇ ਥਾਣਾ ਕੋਵਤਾਲੀ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।  ਉਥੇ ਹੀ ਮੁਲਜ਼ਮ ਨੂੰ ਜਲਦੀ ਹੀ ਪੁੱਛਗਿਛ ਲਈ ਥਾਣਾ ਕੋਤਵਾਲੀ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।  
ਜਾਣਕਾਰੀ  ਅਨੁਸਾਰ ਸੂਬੇ ਭਰ ਦੀਅਾਂ ਜੇਲਾਂ ’ਚ ਚੱਲ ਰਹੀ ਸਰਚ ਮੁਹਿੰਮ  ਦੇ ਤਹਿਤ ਬੀਤੀ ਰਾਤ ਏ. ਆਈ. ਜੀ. ਕੇਂਦਰੀ ਜੇਲ ਐੱਸ. ਪੀ. ਖੰਨਾ  ਦੀ ਨਿਗਰਾਨੀ ’ਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਪਰਮਜੀਤ ਸਿੰਘ  ਦੀ ਅਗਵਾਈ ’ਚ ਚੈਕਿੰਗ ਚੱਲ ਰਹੀ ਸੀ ਕਿ ਇਸ ਦੌਰਾਨ ਜਦੋਂ ਸਿਵਲ ਹਸਪਤਾਲ ਕਪੂਰਥਲਾ ਤੋਂ ਚੈੱਕਅਪ ਕਰਵਾਉਣ  ਦੇ ਬਾਅਦ ਕੇਂਦਰੀ ਜੇਲ ’ਚ ਵਾਪਸ ਆਏ ਹਵਾਲਾਤੀ ਸ਼ੀਤਲ ਸਿੰਘ  ਉਰਫ ਹੈਪੀ ਪੁੱਤਰ ਭੋਲਾ  ਸਿੰਘ ਵਾਸੀ ਪਿੰਡ ਪੱਤੀਆਲਮਗੀਰ ਕਾਲਾ ਸੰਘਿਅਾਂ ਥਾਣਾ ਸਦਰ ਕਪੂਰਥਲਾ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਤੋਂ ਦਵਾਈ ਦੀਅਾਂ ਸ਼ੀਸ਼ੀਅਾਂ ’ਚ ਲੁਕਾਈ ਗਈ 41 ਗ੍ਰਾਮ ਹੈਰੋਇਨ ਅਤੇ 4 ਗ੍ਰਾਮ ਚਰਸ ਬਰਾਮਦ ਹੋਈ।  ਇੰਨੀ ਭਾਰੀ ਖੇਪ ਬਰਾਮਦਗੀ ਤੇ ਮੌਕੇ ’ਤੇ ਪਹੁੰਚੀ ਥਾਣਾ ਕੋਤਵਾਲੀ ਦੀ ਪੁਲਸ ਨੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਮੁਲਜ਼ਮ ਹਵਾਲਾਤੀ ਸ਼ੀਤਲ ਸਿੰਘ  ਉਰਫ ਹੈਪੀ  ਦੇ ਖਿਲਾਫ ਮਾਮਲਾ ਦਰਜ ਕਰ ਲਿਆ।  
ਦੱਸਿਆ ਜਾਂਦਾ ਹੈ ਕਿ ਮੁਲਜ਼ਮ  ਦੇ ਖਿਲਾਫ ਥਾਣਾ ਬਸਤੀ ਬਾਵਾ ਖੇਲ ਜਲੰਧਰ ’ਚ ਜਬਰ-ਜ਼ਨਾਹ ਦਾ ਮਾਮਲਾ ਦਰਜ ਹੈ ਅਤੇ ਮੁਲਜ਼ਮ  ਦੇ ਕੋਲ ਇੰਨੀ ਭਾਰੀ ਮਾਤਰਾ ’ਚ ਹੈਰੋਇਨ ਅਤੇ ਚਰਸ ਸਬੰਧੀ ਉਸ ਨੂੰ ਪੁੱਛਗਿਛ ਲਈ ਜਲਦੀ ਹੀ ਪ੍ਰੋਡੱਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।  ਉਥੇ ਹੀ ਸ਼ੁਰੂਆਤੀ ਪੁੱਛਗਿਛ ’ਚ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸਨੂੰ ਕੋਈ ਅਣਪਛਾਤਾ ਵਿਅਕਤੀ ਹੈਰੋਇਨ ਅਤੇ ਚਰਸ ਦੀ ਖੇਪ ਫਡ਼ਾ ਕੇ ਗਿਆ ਸੀ, ਹੁਣ ਮੁਲਜ਼ਮ ਤੋਂ ਥਾਣਾ ਕੋਤਵਾਲੀ ਵਿਚ ਉਕਤ ਅਣਪਛਾਤੇ ਮੁਲਜ਼ਮ  ਦੇ ਸਬੰਧ ਵਿਚ ਖੁਲਾਸਾ ਕਰਵਾਇਆ ਜਾਵੇਗਾ।  ਉਥੇ ਹੀ ਬਰਾਮਦ ਹੈਰੋਇਨ ਦੀ ਅੰਤਰਾਸ਼ਟਰੀ ਕੀਮਤ ਕਰੀਬ 20 ਲੱਖ ਰੁਪਏ ਦੱਸੀ ਜਾਂਦੀ ਹੈ।  ਉਥੇ ਹੀ ਮਾਮਲੇ ਦੀ ਜਾਂਚ ਵਿਚ ਜੁਟੀ ਪੁਲਸ ਟੀਮ ਦਾ ਮੰਨਣਾ ਹੈ ਕਿ ਮੁਲਜ਼ਮ ਕਿਸੇ ਵੱਡੇ ਡਰਗ ਮਾਫੀਆ ਨੈੱਟਵਰਕ ਨਾਲ ਜੁਡ਼ਿਆ ਹੋ ਸਕਦਾ ਹੈ । ਜਿਨ੍ਹਾਂ ਦੀ ਮਦਦ ਨਾਲ ਉਸ ਨੇ ਨਿਸ਼ਚਿਤ ਤੌਰ ’ਤੇ ਬਰਾਮਦ ਡਰੱਗ ਦੀ ਖੇਪ ਨੂੰ ਵੇਚਣ ਲਈ ਖਰੀਦਿਆ ਹੋਵੇਗਾ।  
 ਮੈਡੀਕਲ ਚੈੱਕਅਪ ਲਈ ਜਾਣ ਵਾਲੇ ਕੈਦੀਅਾਂ ’ਤੇ ਨਜ਼ਰ ਰੱਖਣ ਦੇ ਹੁਕਮ
ਮੈਡੀਕਲ ਚੈੱਕਅਪ ਲਈ ਗਏ ਹਵਾਲਾਤੀ ਤੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਅਤੇ ਚਰਸ ਬਰਾਮਦਗੀ  ਦੇ ਮਾਮਲੇ ਨੂੰ ਲੈ ਕੇ ਹੁਣ ਹਰਕਤ ਵਿਚ ਆਏ ਜੇਲ ਪ੍ਰਸ਼ਾਸਨ ਨੇ ਮੈਡੀਕਲ ਚੈੱਕਅਪ ’ਤੇ ਜਾਣ ਵਾਲੇ ਕੈਦੀਅਾਂ ਅਤੇ ਹਵਾਲਾਤੀਅਾਂ ’ਤੇ ਨਜ਼ਰ  ਰੱਖਣ  ਦੇ ਹੁਕਮ ਜਾਰੀ ਕੀਤੇ ਹਨ।  ਉੇਥੇ ਹੀ ਹੁਣ ਮੈਡੀਕਲ ਚੈੱਕਅਪ  ਦੌਰਾਨ ਉਕਤ ਕੈਦੀਅਾਂ ਅਤੇ ਹਵਾਲਾਤੀਅਾਂ ਨਾਲ ਮਿਲਣ ਦੀ ਕੋਸ਼ਿਸ਼ ਕਰਨ ਵਾਲੇ ਸ਼ੱਕੀ ਲੋਕਾਂ ਤੋਂ ਇਸ ਤੋਂ ਦੂਰ ਰੱਖਣ  ਦੇ ਨਿਰਦੇਸ਼ ਦਿੱਤੇ ਗਏ ਹਨ  ਤਾਂਕਿ ਡਰੱਗ ਮਾਫੀਆ  ਦੇ ਕਿਸੇ ਵੀ ਸਾਜ਼ਿਸ਼ ਨੂੰ ਖਤਮ ਕੀਤਾ ਜਾ ਸਕੇ।  ਉਥੇ ਹੀ ਖਤਰਨਾਕ ਅਤੇ ਡਰੱਗ ਮਾਫੀਆ ਨਾਲ ਜੁਡ਼ੇ ਕੈਦੀਅਾਂ ਅਤੇ ਹਵਾਲਾਤੀਅਾਂ ’ਤੇ ਨਜ਼ਰ  ਰੱਖਣ ਲਈ ਬਾਹਰਲੀ ਪੁਲਸ ਟੀਮਾਂ ਦੀ ਸਹਾਇਤਾ ਲੈਣ  ਦੇ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। 
 


Related News