ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ

9/15/2018 6:38:24 AM

ਮੇਖ- ਸਿਤਾਰਾ ਸਿਹਤ ਲਈ ਠੀਕ ਨਹੀਂ ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ, ਧਨ ਹਾਨੀ ਦਾ ਡਰ।
ਬ੍ਰਿਖ- ਘਰੇਲੂ ਮੋਰਚੇ ’ਤੇ ਖਿੱਚੋਤਾਣ ਅਤੇ ਤਣਾਤਣੀ ਰਹੇਗੀ, ਇਸ ਲਈ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ ਦੂਜੇ ਨਾਲ ਨਾਰਾਜ਼ ਅਤੇ ਟੈਂਸ ਬਣੇ ਰਹਿਣਗੇ।
ਮਿਥੁਨ- ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ, ਨੀਚਾ ਦਿਖਾਉਣ ਜਾਂ ਲੱਤ ਖਿੱਚਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ, ਇਸ ਲਈ ਉਨ੍ਹਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਫਾਸਲਾ ਰੱਖੋ।
ਕਰਕ- ਕਿਊਂਕਿ ਮਨ ਕਿਸੇ ਗਲਤ ਜਾਂ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਫੈਸਲਾ ਨਾ ਹੋ ਜਾਵੇ।
ਸਿੰਘ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਕੋਈ ਸ਼ੁਰੂਆਤੀ ਯਤਨ ਨਾ ਕਰੋ ਕਿਉਂਕਿ ਉਸ ਦਾ ਕੋਈ ਖਾਸ ਨਤੀਜਾ ਨਾ ਮਿਲ ਸਕੇਗਾ।
ਕੰਨਿਆ- ਹਲਕੀ ਸੋਚ ਅਤੇ ਨੇਚਰ ਵਾਲਾ ਕੋਈ ਸਾਥੀ ਕਿਸੇ ਨਾ ਕਿਸੇ ਮੋਰਚੇ ’ਤੇ ਆਪ ਦੀ ਲੱਤ ਖਿੱਚਦਾ ਰਹੇਗਾ  ਇਸ ਲਈ ਉਨ੍ਹਾਂ ਨਾਲ ਨੇੜਤਾ ਨਾ ਰਖੋ।
ਤੁਲਾ- ਕੰਮਕਾਜੀ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਧਿਆਨ ਰੱਖੋ ਕਿ ਆਪ ਦੀ ਕੋਈ ਧਨ ਰਾਸ਼ੀ ਕਿਸੇ ਹੇਠ ਫਸ ਨਾ ਜਾਵੇ, ਟੂਰ ਵੀ ਨਾ ਕਰੋ।
ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਅਸ਼ਾਂਤ, ਪ੍ਰੇਸ਼ਾਨ, ਡਾਵਾਂਡੋਲ ਜਿਹਾ ਰਹੇਗਾ, ਮਨ ਗਲਤ ਅਤੇ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ।
ਧਨ- ਖਰਚਿਆਂ ’ਚ ਵਾਧਾ ਕਿਸੇ ਸਮੇਂ ਆਪ ਦੀ ਅਰਥ ਦਸ਼ਾ ਤੰਗ ਬਣਾ ਸਕਦਾ ਹੈ। ਵੈਸੇ ਕੰਮਕਾਜੀ ਕੰਮ ਬੇ-ਧਿਆਨੀ  ਨਾਲ ਨਾ ਕਰੋ।
ਮਕਰ- ਸਿਤਾਰਾ ਧਨ ਲਾਭ ਲਈ ਚੰਗਾ, ਕਰਿਆਨਾ, ਮੁਨਿਆਰੀ, ਖੇਤੀ ਉਤਪਾਦਾਂ, ਖੇਤੀ ਉਪਕਰਨਾਂ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕੁੰਭ- ਅਫਸਰਾਂ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਕਿਸੇ ਸਮੇਂ ਸਰਕਾਰੀ ਕੰਮ ’ਚ ਕੋਈ ਪੇਚੀਦਗੀ ਜਾਗ ਸਕਦੀ ਹੈ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ।
ਮੀਨ- ਕਿਸੇ ਬਣੇ ਬਣਾਏ ਕੰਮ ’ਚ ਕਿਸੇ ਰੁਕਾਵਟ ਮੁਸ਼ਕਲ ਦੇ ਜਾਗਣ ਦਾ ਡਰ ਇਸ ਲਈ ਕਿਸੇ ਵੀ ਪਲਾਨਿੰਗ ਨੂੰ ਅੱਗੇ ਨਾ ਵਧਾਓ, ਮਨ ਡਿਸਟਰਬ ਰਹੇਗਾ।
ਸਪੈਸ਼ਲ ਦਿਵਸ
ਇਸ ਦਿਨ ਸੂਰਜ ਦੀ ਪੂਜਾ ਕਰਨ ਦਾ ਵਿਸ਼ੇਸ਼ ਮਹਾਤਮ ਹੈ। ਮੇਲਾ  ਬਲਦੇਵ ਛੱਠ (ਪਲਵਲ, ਹਰਿਆਣਾ), ਸ਼੍ਰੀ ਕਾਲੂ ਨਿਰਵਾਨ ਦਿਵਸ (ਜੈਨ)। 15-16 ਮੱਧ ਰਾਤ 2.50 ਤੋਂ  ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਪੂਜਾ ਲੱਗੇਗੀ।