ਬ੍ਰਿਟੇਨ ''ਚ ਕੈਦੀਆਂ ਨੂੰ ਕੈਮਬ੍ਰਿਜ ਯੂਨੀਵਰਸਿਟੀ ''ਚ ਪੜ੍ਹਣ ਦਾ ਮੌਕਾ ਦੇਣ ਦੀ ਪੇਸ਼ਕਸ਼

09/15/2018 12:02:08 AM

ਲੰਡਨ— ਬ੍ਰਿਟੇਨ 'ਚ ਕੈਮਬ੍ਰਿਜ ਯੂਨੀਵਰਸਿਟੀ ਨੇ ਕੈਦੀਆਂ ਲਈ ਸਹਾਇਤਾ ਰਾਸ਼ੀ ਦੀ ਵਿਵਸਥਾ ਕਰ ਉਨ੍ਹਾਂ ਨੂੰ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਦਾ ਮੌਕਾ ਦੇਣ ਦੀ ਪੇਸ਼ਕਸ਼ ਕਰਨ ਵਾਲੀ ਯੋਜਨਾ ਤਿਆਰ ਕੀਤੀ ਹੈ, ਜਿਸ ਨਾਲ ਕੈਦੀ ਇਸ ਵਿਸ਼ਵ ਪ੍ਰਸਿੱਧ ਸੰਸਥਾ ਤੋਂ ਡਿਗਰੀ ਹਾਸਲ ਕਰ ਸਕਣਗੇ।

ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਕੰਟੀਨਿਊਇੰਗ ਐਜੁਕੇਸ਼ਨ ਜੋ ਬਾਲਗਾਂ ਨੂੰ ਪਾਰਟ ਟਾਈਮ ਤੇ ਛੋਟੇ ਕੋਰਸ ਕਰਵਾਉਂਦਾ ਹੈ, ਉੱਚ ਸਿੱਖਿਆ ਦੇ ਸਰਟੀਫਿਕੇਟ ਪ੍ਰਦਾਨ ਕਰੇਗਾ। ਇਸ ਦੇ ਲਈ ਸੰਸਥਾਨ ਨੂੰ ਯੂਨੀਵਰਸਿਟੀ ਵੱਲੋਂ 4 ਸ਼੍ਰੇਣੀਆਂ 'ਚੋਂ 5000 ਸਹਾਇਤਾ ਰਾਸ਼ੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। 'ਟਾਈਮ ਹਾਇਰ ਐਜੂਕੇਸ਼ਨ' ਪੱਤਰਿਕਾ ਦੀਆਂ ਖਬਰਾਂ ਮੁਤਾਬਕ, ਹਾਲ ਹੀ 'ਚ ਜੇਲ 'ਚ ਬੰਦ ਕੈਦੀ ਜਦੋਂ ਅਜਿਹੇ ਕੋਰਸ ਲਈ ਅਰਜ਼ੀ ਦੇਣਗੇ ਉਦੋਂ ਉਨ੍ਹਾਂ ਨੂੰ ਜੇਲ ਤੋਂ ਬਾਹਰ ਨਿਕਲਣ ਦੀ ਲੋੜ ਹੋਵੇਗੀ, ਜਿਸ ਨਾਲ ਉਹ 14 ਦਿਨ ਪਰੀਸਰ 'ਚ ਗੁਜ਼ਾਰ ਸਕਣ।


Related News