ਬ੍ਰਿਟੇਨ ''ਚ ਗ੍ਰਿਫਤਾਰ ਕੀਤੇ ਸਫੈਦ ਕੱਟੜਵਾਦੀਆਂ ਦੀ ਗਿਣਤੀ ਏਸ਼ੀਆਈ ਮੂਲ ਦੇ ਲੋਕਾਂ ਨਾਲੋਂ ਵਧ

09/14/2018 8:16:25 PM

ਲੰਡਨ— ਬ੍ਰਿਟੇਨ ਦੇ ਗ੍ਰਹਿ ਵਿਭਾਗ ਦਫਤਰ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਅੱਤਵਾਦ ਰੋਕੂ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ੱਕੀ ਸਫੈਦ ਕੱਟੜਵਾਦੀਆਂ ਦੀ ਗਿਣਤੀ ਪਿਛਲੇ ਦਹਾਕੇ 'ਚ ਪਹਿਲੀ ਵਾਰ ਏਸ਼ੀਆਈ ਮੂਲ ਦੇ ਲੋਕਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਸੰਕੇਤ ਮਿਲਿਆ ਹੈ ਕਿ ਦੇਸ਼ 'ਚ ਧੂਰ ਦੱਖਣੀ ਕੱਟੜਵਾਦ ਦਾ ਖਤਰਾ ਵਧਦਾ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਅੱਤਵਾਦ ਨਾਲ ਜੁੜੀਆਂ ਸਰਗਰਮੀਆਂ ਨੂੰ ਲੈ ਕੇ ਪਿਛਲੇ ਸਾਲ ਤੋਂ ਲੈ ਕੇ ਜੂਨ 2018 ਤਕ ਕੁਲ 351 ਗ੍ਰਿਫਤਾਰੀਆਂ ਕੀਤੀਆਂ ਗਈਆਂ। ਇਨ੍ਹਾਂ 'ਚੋਂ 133 ਲੋਕ ਸਫੈਦ ਸਨ ਜਦਕਿ ਏਸ਼ੀਆਈ ਮੂਲ ਦੇ 129 ਲੋਕ ਸਨ। ਗ੍ਰਹਿ ਦਫਤਰ ਨੇ ਇਕ ਬਿਆਨ 'ਚ ਕਿਹਾ ਹੈ ਕਿ ਜੂਨ 2005 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਗ੍ਰਿਫਤਾਰ ਕੀਤੇ ਗਏ ਸਫੈਦ ਲੋਕਾਂ ਦੀ ਗਿਣਤੀ ਏਸ਼ੀਅਨ ਲੋਕਾਂ ਦੀ ਤੁਲਨਾ ਨਾਲੋਂ ਵਧ ਹੈ।


Related News