ਸਕਰੀਪਲ ਹਮਲਾ ਮਾਮਲਾ : ਰੂਸੀ ਸ਼ੱਕੀਆਂ ਦੇ ਦਾਅਵੇ ਦਾ ਬ੍ਰਿਟੇਨ ''ਚ ਉੱਡਿਆ ਮਜ਼ਾਕ

09/14/2018 5:46:14 PM

ਲੰਡਨ (ਭਾਸ਼ਾ)— ਸੈਲਿਸਬਰੀ ਵਿਚ ਰੂਸ ਦੇ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ ਵਿਚ ਬ੍ਰਿਟੇਨ ਵੱਲੋਂ ਦੋਸ਼ੀ ਠਹਿਰਾਏ ਗਏ ਦੋ ਲੋਕਾਂ ਦੀ ਇੰਟਰਵਿਊ ਦੇ ਬਾਅਦ ਸੋਸ਼ਲ ਮੀਡੀਆ ਵਿਚ ਜ਼ੋਰਦਾਰ ਮਜ਼ਾਕ ਉਡਾਇਆ ਜਾ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਵੀ ਇਸ 'ਤੇ ਵਿਅੰਗ ਕੀਤਾ ਹੈ। ਅਲੈਗਜੈਂਡਰ ਪੈਟਰੋਵ ਅਤੇ ਰੂਸਲਾਨ ਬੋਸ਼ੀਰੋਵ ਨੇ ਰੂਸੀ ਮਿਲਟਰੀ ਖੁਫੀਆ ਏਜੰਸੀ ਦਾ ਮੈਂਬਰ ਹੋਣ ਤੋਂ ਇਨਕਾਰ ਕਰਦਿਆਂ ਰੂਸ ਸਮਰਥਿਤ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਹ ਸੈਲਾਨੀ ਬਣ ਕੇ ਬ੍ਰਿਟੇਨ ਵਿਚ ਘੁੰਮਣ ਆਏ ਸਨ। ਇਸ 'ਤੇ ਵਿਦੇਸ਼ ਮੰਤਰੀ ਜਰਮੀ ਹੰਟ ਨੇ ਟਵੀਟ ਕੀਤਾ,''ਸਾਲ 2014 ਵਿਚ ਯੂਕਰੇਨ 'ਤੇ ਹਮਲਾ ਬੋਲਦੇ ਸਮੇਂ ਰੂਸੀ ਫੌਜ ਨੇ ਛੁੱਟੀ 'ਤੇ ਹੋਣ ਦਾ ਦਾਅਵਾ ਕੀਤਾ ਸੀ।''

 

ਇਕ ਅੰਗਰੇਜੀ ਅਖਬਾਰ ਵਿਚ ਕਾਰਟੂਨਿਸਟ ਮੈਟ ਨੇ 3 ਲੋਕਾਂ ਨੂੰ ਜਾਸੂਸ ਦੀ ਰਵਾਇਤੀ ਪਹਿਰਾਵੇ ਵਿਚ ਦਿਖਾਉਂਦੇ ਹੋਏ ਵਿਅੰਗ ਕੀਤਾ ਹੈ।  


Related News