ਜੇਕਰ ਤੁਹਾਡੇ ਹੱਥਾਂ 'ਚ ਵੀ ਹੈ ਇਹ ਰੇਖਾ ਤਾਂ ਖੁਸ਼ਕਿਸਮਤ ਹੋ ਤੁਸੀਂ

9/14/2018 12:35:10 PM

ਜਲੰਧਰ— ਜੋਤਿਸ਼ ਸ਼ਾਸਤਰ ਅਨੁਸਾਰ ਵਿਅਕਤੀ ਦੇ ਹੱਥਾਂ ਦੀਆਂ ਰੇਖਾਵਾਂ ਉਸ ਦੀ ਜ਼ਿੰਦਗੀ ਦੇ ਸਾਰੇ ਭੇਦ ਖੋਲ੍ਹ ਸਕਦੀਆਂ ਹਨ। ਇਸ ਮੁਤਾਬਕ ਉਂਝ ਤਾਂ ਹਰ ਇਨਸਾਨ ਦੇ ਹੱਥ ਵਿਚ ਕਈ ਰੇਖਾਵਾਂ ਹੁੰਦੀਆਂ ਹਨ ਪਰ ਤਿੰਨ ਅਜਿਹੀਆਂ ਰੇਖਾਵਾਂ ਹੁੰਦੀਆਂ ਹਨ, ਜੋ ਹਰ ਇਕ ਵਿਅਕਤੀ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਰੱਖਦੀਆਂ ਹਨ। ਜਿਨ੍ਹਾਂ ਨੂੰ ਹਿਰਦਾ ਰੇਖਾ, ਜੀਵਨ ਰੇਖਾ ਅਤੇ ਮੱਥੇ ਦੀ ਰੇਖਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਰੇਖਾਵਾਂ 'ਚੋਂ ਜੀਵਨ ਰੇਖਾ ਰਾਹੀਂ ਵਿਅਕਤੀ ਦੀ ਉਮਰ ਦਾ ਪਤਾ ਲੱਗਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ 'ਚ ਜਾਣਕਾਰੀ ਦੇਵਾਂਗੇ। ਜੋਤਿਸ਼ ਅਨੁਸਾਰ ਜੀਵਨ ਰੇਖਾ ਅੰਗੂਠੇ ਦੇ ਠੀਕ ਹੇਠਾਂ ਸ਼ੁੱਕਰ ਪਹਾੜ ਨੂੰ ਘੇਰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਛੋਟੀ ਜੀਵਨ ਰੇਖਾ ਘੱਟ ਉਮਰ ਅਤੇ ਲੰਬੀ ਜੀਵਨ ਰੇਖਾ ਲੰਬੀ ਉਮਰ ਵੱਲ ਇਸ਼ਾਰਾ ਕਰਦੀ ਹੈ। ਜੇਕਰ ਇਹ ਰੇਖਾ ਜ਼ਿਆਦਾ ਲੰਬੀ ਹੈ ਤਾਂ ਵਿਅਕਤੀ ਦੀ ਉਮਰ 100 ਤੋਂ ਜ਼ਿਆਦਾ ਹੁੰਦੀ ਹੈ । ਉਥੇ ਹੀ ਜੇਕਰ ਇਹ ਰੇਖਾ ਟੁੱਟੀ ਹੋਈ ਹੈ ਤਾਂ ਇਸ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ।
PunjabKesari
ਕੁਝ ਮਾਨਤਾਵਾਂ ਅਨੁਸਾਰ ਉਮਰ ਰੇਖਾ ਨੂੰ ਪਿੱਤਰ ਰੇਖਾ ਵੀ ਕਿਹਾ ਜਾਂਦਾ ਹੈ। ਕੁਝ ਹਸਤ ਰੇਖਾ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਹੱਥ ਦੀ ਜੀਵਨ ਰੇਖਾ ਸੁੰਦਰ, ਪੁਸ਼ਟ ਅਤੇ ਗੋਲਾਈ 'ਚ ਹੋਵੇ ਤਾਂ ਅਜਿਹੇ ਲੋਕ ਸਿਹਤਮੰਦ ਹੁੰਦੇ ਹਨ। ਉਥੇ ਹੀ ਜੇਕਰ ਇਹ ਰੇਖਾ ਚੱਲਦੇ ਹੋਏ ਵਿਚਕਾਰ ਜਾ ਕੇ ਪਤਲੀ ਅਤੇ ਕਮਜ਼ੋਰ ਹੋ ਜਾਵੇ ਤਾਂ ਸਿਹਤ ਖ਼ਰਾਬ ਰਹਿੰਦੀ ਹੈ।

PunjabKesari
ਇਸ ਦੇ ਨਾਲ ਹੀ ਜੇਕਰ ਰੇਖਾ ਲਾਲ ਰੰਗ ਦੀ ਅਤੇ ਡੂੰਘੀ ਹੋਵੇ ਤਾਂ ਅਜਿਹੇ ਵਿਅਕਤੀ ਦਾ ਗੁੱਸੇ ਵਾਲਾ ਸੁਭਾਅ ਮੰਨਿਆ ਜਾਂਦਾ ਹੈ। ਅਜਿਹੇ ਲੋਕਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਅਕਸਰ ਬੁਖਾਰ ਰਹਿੰਦਾ ਹੈ।
PunjabKesari
ਇਸ ਰੇਖਾ ਨਾਲ ਕਿਸੇ ਵੀ ਵਿਅਕਤੀ ਦੀ ਉਮਰ ਦਾ ਪਤਾ ਕੀਤਾ ਜਾ ਸਕਦਾ ਹੈ। ਜੇਕਰ ਚੰਦਰ ਪਰਬਤ ਨੂੰ ਛੂੰਹਦੀ ਹੋਈ ਜੀਵਨ ਰੇਖਾ ਸ਼ੁੱਕਰ ਦੇ ਪਰਬਤ ਨੂੰ ਜ਼ਿਆਦਾ ਘੇਰੇ 'ਚ ਲੈਂਦੀ ਹੈ ਤਾਂ ਉਸ ਦੀ ਲੰਬਾਈ ਵਧ ਜਾਂਦੀਹੈ। ਇਸ ਦਿਸ਼ਾ 'ਚ ਵਿਅਕਤੀ ਦੀ ਉਮਰ ਵਧ ਜਾਂਦੀ ਹੈ।